‘ਆਸ਼ਰਮ 3’ ਦਾ ਇੰਤਜ਼ਾਰ ਕਰ ਰਹੇ ਦਰਸ਼ਕਾਂ ਲਈ ਚੰਗੀ ਖ਼ਬਰ, ਜਾਣੋ ਕਦੋਂ ਹੋਣ ਜਾ ਰਿਹਾ ਹੈ ਟ੍ਰੇਲਰ ਰਿਲੀਜ਼
Aashram 3 Trailer: ਬਾਲੀਵੁੱਡ ਦੇ ਸਟਾਰ ਹੀਰੋ ਬੌਬੀ ਦਿਓਲ ਦੇ ਪ੍ਰਸ਼ੰਸਕਾਂ ਦੇ ਲਈ ਗੁੱਡ ਨਿਊਜ਼ ਹੈ। ਜੀ ਹਾਂ ਬੌਬੀ ਦਿਓਲ ਸਟਾਰਰ ਪ੍ਰਕਾਸ਼ ਝਾਅ ਦੀ ਵੈੱਬ ਸੀਰੀਜ਼ ‘ਆਸ਼ਰਮ’ ਦੇ ਤੀਜੇ ਸੀਜ਼ਨ Aashram Chapter 3 ਦਾ ਟ੍ਰੇਲਰ ਰਿਲੀਜ਼ ਹੋਣ ਜਾ ਰਿਹਾ ਹੈ। ਜਿਸ ਤੋਂ ਬਾਅਦ Bobby Deol ਦੇ ਫੈਨਜ਼ ਕਾਫੀ ਜ਼ਿਆਦਾ ਉਤਸੁਕ ਹਨ।
ਇਹ ਵੈੱਬ ਸੀਰੀਜ਼ ਪਾਖੰਡੀ ਬਾਬੇ ਯਾਨੀਕਿ ਬੌਬੀ ਦਿਓਲ ਵੱਲੋਂ ਨਿਭਾਏ ਕਿਰਦਾਰ ਕਾਸ਼ੀਪੂਰ ਵਾਲੇ ਬਾਬੇ ਦੇ ਆਲੇ-ਦੁਆਲੇ ਘੁੰਮਦਾ ਹੈ। ਇਸ ਵੈੱਬ ਸੀਰੀਜ਼ ‘ਚ ਬਾਬਾ ਆਪਣੀ ਪਾਖੰਡਪੁਣੇ ਦੇ ਨਾਲ ਨਿਰਦੋਸ਼ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਖੇਡ ਦਿਖਾਇਆ ਗਿਆ ਜਾ ਰਿਹਾ ਹੈ। ਪਹਿਲੇ ਭਾਗ ਅਤੇ ਦੂਜੇ ਭਾਗ ਦੀ ਕਹਾਣੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਹੁਣ ਇਸ ਆਸ਼ਰਮ ਦਾ ਤੀਜਾ ਹਿੱਸੇ ਵਿਚ ਅੱਗੇ ਲਿਜਾਣ ਲਈ ਤਿਆਰ ਹੈ।
ਬੌਬੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਟ੍ਰੇਲਰ ਦੀ ਇੱਕ ਛੋਟੀ ਜਿਹੀ ਝਲਕ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਦੇ ਨਾਲ ਇਹ ਗੁੱਡ ਨਿਊਜ਼ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ਹੁਣ ਇੰਤਜ਼ਾਰ ਹੋਵੇਗਾ ਖਤਮ, ਫਿਰ ਖੁੱਲ੍ਹਣਗੇ ਦਰਵਾਜ਼ੇ Aashram ਦੇ ... Japnaam?..'
ਉਨ੍ਹਾਂ ਨੇ ਅੱਗੇ ਲਿਖਿਆ ਹੈ- 'Ek Badnaam…Aashram Season 3 ਟ੍ਰੇਲਰ ਕੱਲ੍ਹ ਰਿਲੀਜ਼ ਹੋਵੇਗਾ ਸਿਰਫ @mxplayer ਉੱਤੇ'। ਇਸ ਪੋਸਟ ਕਲਾਕਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਪ੍ਰਸ਼ੰਸਕ ਤੇ ਕਲਾਕਾਰ ਲਿਖ ਰਹੇ ਨੇ ਵੈੱਲਕਮ ਬੈਕ ਬਾਬਾ ਜੀ, ਜਪ ਨਾਮ ਵਰਗੇ ਕਮੈਂਟ ਪੋਸਟ ਕਰ ਰਹੇ ਹਨ।
ਸਿਰਫ ਇਹ ਹੀ ਨਹੀਂ, ਇਸ ਵੈੱਬ ਲੜੀ ਵਿਚ ਵਿਸ਼ਵਾਸ, ਰਾਜਨੀਤੀ ਅਤੇ ਅਪਰਾਧ ਦਾ ਗੱਠਜੋੜ ਵਿਖਾਇਆ ਗਿਆ ਹੈ ਜੋ ਸਨਸਨੀਖੇਜ਼ ਹੈ। ਪ੍ਰਕਾਸ਼ ਝਾਅ ਦੀ ‘ਆਸ਼ਰਮ ਚੈਪਟਰ 3’ ਦਾ ਟ੍ਰੇਲਰ ਕੱਲ੍ਹ ਯਾਨੀਕਿ 13 ਮਈ,2022 ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਵੈੱਬ ਸੀਰੀਜ਼ ਆਸ਼ਰਮ-3 'ਚ ਬੌਬੀ ਦਿਓਲ, ਤ੍ਰਿਧਾ ਚੌਧਰੀ, Aaditi S Pohankar, ਦਰਸ਼ਨ ਕੁਮਾਰ, ਅਨੁਪ੍ਰਿਆ ਗੋਇਨਕਾ ਤੇ ਕਈ ਹੋਰ ਨਾਮੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
View this post on Instagram