ਆਰਿਆ ਬੱਬਰ ‘ਗਾਂਧੀ ਫੇਰ ਆ ਗਿਆ’ ਨਾਲ ਕਰਨ ਜਾ ਰਹੇ ਨੇ ਪੰਜਾਬੀ ਫ਼ਿਲਮੀ ਜਗਤ ‘ਚ ਵਾਪਿਸੀ, ਸਾਥ ਦੇਣਗੇ ਅਦਾਕਾਰਾ ਨੇਹਾ ਮਲਿਕ

Reported by: PTC Punjabi Desk | Edited by: Lajwinder kaur  |  September 13th 2019 10:55 AM |  Updated: September 13th 2019 10:59 AM

ਆਰਿਆ ਬੱਬਰ ‘ਗਾਂਧੀ ਫੇਰ ਆ ਗਿਆ’ ਨਾਲ ਕਰਨ ਜਾ ਰਹੇ ਨੇ ਪੰਜਾਬੀ ਫ਼ਿਲਮੀ ਜਗਤ ‘ਚ ਵਾਪਿਸੀ, ਸਾਥ ਦੇਣਗੇ ਅਦਾਕਾਰਾ ਨੇਹਾ ਮਲਿਕ

ਲਓ ਜੀ ਗਾਂਧੀ ਨਾਂਅ ਨੂੰ ਲੈ ਕੇ ਪੰਜਾਬੀ ਫ਼ਿਲਮੀ ਜਗਤ ‘ਚ ਤੀਜੀ ਫ਼ਿਲਮ ਬਣਨ ਜਾ ਰਹੀ ਹੈ। ਜੀ ਹਾਂ ਆਰਿਆ ਬੱਬਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਆਉਣ ਵਾਲੀ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮੈਂ ਨਿਮਰਤਾ ਨਾਲ ਆਪਣੀ ਅਗਲੀ #ਪੰਜਾਬੀ #ਫ਼ਿਲਮ ਦਾ ਐਲਾਨ ਕਰਦਾ ਹਾਂ! ਤੁਹਾਡੀਆਂ ਸ਼ੁਭਕਾਮਨਾਵਾਂ ਅਤੇ ਪਿਆਰ ਚਾਹੀਦਾ ਹੈ..’

ਹੋਰ ਵੇਖੋ:ਨੁਸਰਤ ਫਤਿਹ ਅਲੀ ਖ਼ਾਨ ਦੀ ਯਾਦ ‘ਚ ਖ਼ਾਨ ਸਾਬ ਤੇ ਅਫਸਾਨਾ ਖ਼ਾਨ ਨੇ ਲਾਈ ਸ਼ੋਸ਼ਲ ਮੀਡੀਆ ‘ਤੇ ਲਾਈਵ ਮਹਿਫ਼ਿਲ, ਦੇਖੋ ਵੀਡੀਓ

ਜੀ ਹਾਂ ਇੱਕ ਲੰਬੇ ਅਰਸੇ ਬਾਅਦ ਆਰਿਆ ਬੱਬਰ ਪੰਜਾਬੀ ਇੰਡਸਟਰੀ ‘ਚ ਵਾਪਿਸੀ ਕਰਨ ਜਾ ਰਹੇ ਹਨ। ਉਹ ‘ਯਾਰ ਅਣਮੁੱਲੇ’, ‘ਵਿਰਸਾ’, ‘ਜੱਟਸ ਇੰਨ ਗੋਲਮਾਲ’ ਵਰਗੀਆਂ ਕਈ ਹੋਰ ਫ਼ਿਲਮ ‘ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾ ਚੁੱਕੇ ਹਨ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਸਖੀਆਂ ਗਰਲ ਨਾਂਅ ਨਾਲ ਮਸ਼ਹੂਰ ਅਦਾਕਾਰਾ ਯਾਨੀ ਕਿ ਨੇਹਾ ਮਲਿਕ। ਜੀ ਹਾਂ ਮਨਿੰਦਰ ਬੁੱਟਰ ਦੇ ਸਖੀਆਂ ਗਾਣੇ ਨਾਲ ਚੜਤ ਹਾਸਿਲ ਕਰਨ ਵਾਲੀ ਅਦਾਕਾਰਾ ਨੇਹਾ ਮਲਿਕ ਨੇ ਪੰਜਾਬੀ ਫ਼ਿਲਮੀ ਦੁਨੀਆ ‘ਚ  ‘ਮੁਸਾਫ਼ਿਰ’ ਨਾਂਅ ਦੀ ਫ਼ਿਲਮ ਦੇ ਨਾਲ ਆਗਾਜ਼ ਕਰ ਲਿਆ ਹੈ। ਤੇ ਹੁਣ ਇੱਕ ਹੋਰ ਫ਼ਿਲਮ ਉਨ੍ਹਾਂ ਦੀ ਝੋਲੀ ਪੈ ਚੁੱਕੀ ਹੈ ‘ਗਾਂਧੀ ਫੇਰ ਆ ਗਿਆ’।

ਆਰਿਆ ਬੱਬਰ ਤੇ ਨੇਹਾ ਮਲਿਕ ਤੋਂ ਇਲਾਵਾ ਟੀਨੂ ਵਰਮਾ, ਵੀਰ ਸਾਹੋ ਤੇ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਕਪਿਲ ਬੱਤਰਾ ਪ੍ਰੋਡਕਸ਼ਨ ਅਤੇ ਮਹਾਕਲੇਸ਼ਵਰ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ ਕਿੰਦਰ ਸਿੰਘ। ਕਪਿਲ ਬੱਤਰਾ ਤੇ ਮੰਜੂ ਗੌਤਮ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network