ਅਰਸ਼ ਬੈਨੀਪਾਲ ਦੇ ਨਵੇਂ ਗੀਤ ‘No Retake’ ਦਾ ਪੋਸਟਰ ਆਇਆ ਸਾਹਮਣੇ
ਪੰਜਾਬੀ ਗਾਇਕ ਅਰਸ਼ ਬੈਨੀਪਾਲ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਰੇਂਜ,ਫਿੱਕੀਆਂ, ਗੁੱਚੀ, ਰੋਵੇਂਗੀ, ਨਾਰਾਜ਼ਗੀ, ਸਵੈਟਰ ਅਤੇ ਰੰਗ ਸਾਂਵਲਾ ਵਰਗੇ ਕਈ ਸੁਪਰ ਹਿੱਟ ਗਾਣੇ ਦਿੱਤੇ ਹਨ। ਇਸ ਵਾਰ ਉਹ ਆਪਣੇ ਗਾਣੇ ‘ਚ ਕੁਝ ਵੱਖਰਾ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ, ‘ਨੋ ਰਿਟੇਕ ਬਹੁਤ ਜਲਦ...ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦਾ ਪਸੰਦ ਕਰੋਗੇ...’
ਹੋਰ ਵੇਖੋ:ਪਰਥ ‘ਚ ਮੀਂਹ ਦੇ ਬਾਵਜੂਦ ਵੀ ਪੰਜਾਬ ਦੀ ਸ਼ਾਨ ਹਰਭਜਨ ਮਾਨ ਨੇ ਸ਼ੋਅ ਰੱਖਿਆ ਜਾਰੀ
ਉਨ੍ਹਾਂ ਦੇ ਨਵੇਂ ‘ਨੋ ਰਿਟੇਕ’ ਗਾਣੇ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਇਸ ਗਾਣੇ ਨੂੰ ਅਰਸ਼ ਬੈਨੀਪਾਲ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਇਸ ਗੀਤ ‘ਚ ਫੀਚਰਿੰਗ ਗੁਰ ਸਿੱਧੂ ਕਰਨਗੇ। ਇਸ ਗਾਣੇ ਦੇ ਬੋਲ ਜੱਗਾ ਦੀ ਕਲਮ ‘ਚੋਂ ਨਿਕਲੇ ਨੇ। ਅਗਮ ਮਾਨ ਵੱਲੋਂ ਗੀਤ ਦੀ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਝੋਲੀ ਪੈ ਜਾਵੇਗਾ।