ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਪਸੰਦ, ਆਮਿਰ ਖ਼ਾਨ ਦੇ ਕਿਰਦਾਰ ਦੀ ਕੀਤੀ ਗਈ ਤਾਰੀਫ

Reported by: PTC Punjabi Desk | Edited by: Shaminder  |  August 04th 2022 05:13 PM |  Updated: August 04th 2022 05:13 PM

ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਪਸੰਦ, ਆਮਿਰ ਖ਼ਾਨ ਦੇ ਕਿਰਦਾਰ ਦੀ ਕੀਤੀ ਗਈ ਤਾਰੀਫ

ਆਮਿਰ ਖ਼ਾਨ (Aamir khan) ਆਪਣੀ ਫ਼ਿਲਮ ਲਾਲ ਸਿੰਘ ਚੱਢਾ (Laal Singh Chadha)  ਨੂੰ ਲੈ ਕੇ ਸੁਰਖੀਆਂ ‘ਚ ਹਨ । ਹੁਣ ਇਸ ਫ਼ਿਲਮ ਨੂੰ ਐੱਸਜੀਪੀਸੀ ਨੂੰ ਵਿਖਾਇਆ ਗਿਆ ਹੈ । ਜਿਸ ਤੋਂ ਬਾਅਦ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਐੱਸਜੀਪੀਸੀ ਵੱਲੋਂ ਇਸ ਫ਼ਿਲਮ ਨੂੰ ਪਸੰਦ ਕੀਤਾ ਗਿਆ ਹੈ ਅਤੇ ਇਸ ਫ਼ਿਲਮ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਹਰੀ ਝੰਡੀ ਮਿਲ ਗਈ ਹੈ । ਇਸ ਫ਼ਿਲਮ ਦੇ ਗੀਤ ਵੀ ਇੱਕ ਤੋਂ ਬਾਅਦ ਇੱਕ ਰਿਲੀਜ਼ ਕੀਤੇ ਜਾ ਰਹੇ ਹਨ ।

SGPC gives nod to Aamir Khan’s look and character in 'Laal Singh Chaddha' Image Source: Instagram

ਹੋਰ ਪੜ੍ਹੋ : ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦਾ ਗੀਤ ‘ਮੈਂ ਕੀ ਕਰਾਂ’ ਰਿਲੀਜ਼, ਰੂਪਾ ਅਤੇ ਲਾਲ ਦੀ ਦੋਸਤੀ ਦਾ ਕੀਤਾ ਗਿਆ ਹੈ ਜ਼ਿਕਰ

ਫ਼ਿਲਮ ਦੀ ਕਹਾਣੀ ਪੰਜਾਬ ‘ਤੇ ਅਧਾਰਿਤ ਹੈ ਅਤੇ ਇਸ ਬਾਰੇ ਗੱਲਬਾਤ ਕਰਦਿਆਂ ਆਮਿਰ ਖ਼ਾਨ ਨੇ ਕਿਹਾ ਕਿ ‘ਮੈਂ ਕਮੇਟੀ ਦੇ ਮੈਂਬਰਾਂ ਦੇ ਹੁੰਗਾਰੇ ਤੋਂ ਬਹੁਤ ਪ੍ਰਭਾਵਿਤ ਹੋਇਆ ।ਮੈਂ ਖੁਸ਼ ਹਾਂ ਕਿ ਸਾਡੀ ਫ਼ਿਲਮ ਨੇ ਉਨ੍ਹਾਂ ਦੇ ਦਿਲਾਂ ਨੂੰ ਡੂੰਘਾਈ ਦੇ ਨਾਲ ਛੂਹਿਆ ਹੈ’।

Aamir khan and kareena kapoor-min

ਹੋਰ ਪੜ੍ਹੋ : ਗੈਵੀ ਚਾਹਲ ਦਾ ਪੁੱਤਰ ਫ਼ਤਿਹ ਸਿੰਘ ਵੀ ਆਮਿਰ ਖ਼ਾਨ ਦੇ ਨਾਲ ‘ਲਾਲ ਸਿੰਘ ਚੱਢਾ’ ਫ਼ਿਲਮ ‘ਚ ਆਏਗਾ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ

ਦੱਸ ਦਈਏ ਕਿ ਫ਼ਿਲਮ ‘ਚ ਕਰੀਨਾ ਕਪੂਰ ਅਤੇ ਆਮਿਰ ਖ਼ਾਨ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ । ਦੱਸ ਦਈਏ ਕਿ ਫ਼ਿਲਮ ਦੀ ਕਹਾਣੀ ਫੋਰੈਸਟ ਗੰਪ ਤੋਂ ਪ੍ਰੇਰਿਤ ਹੈ । ਇਸ ਫ਼ਿਲਮ ਦਾ ਗੀਤ ਰਿਲੀਜ਼ ਹੋਏ ਹਨ । ਫ਼ਿਲਮ ਨੂੰ ਲੈ ਕੇ ਜਿੱਥੇ ਆਮਿਰ ਖ਼ਾਨ ਉਤਸ਼ਾਹਿਤ ਹਨ, ਉੱਥੇ ਹੀ ਉਨ੍ਹਾਂ ਦੇ ਪ੍ਰਸ਼ੰਸਕ ਵੀ ਬਹੁਤ ਐਕਸਾਈਟਡ ਹਨ ।

ਕਿਉਂਕਿ ਆਮਿਰ ਖ਼ਾਨ ਲੰਮੇ ਸਮੇਂ ਬਾਅਦ ਕੋਈ ਫ਼ਿਲਮ ਲੈ ਕੇ ਆਏ ਹਨ । ਇਸ ਤੋਂ ਪਹਿਲਾਂ ਵੀ ਉਹ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ । ਇਸ ਤੋਂ ਪਹਿਲਾਂ ਵੀ ਕਰੀਨਾ ਕਪੂਰ ਉਨ੍ਹਾਂ ਦੇ ਨਾਲ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network