ਆਮਿਰ ਖ਼ਾਨ ਦੀ ਧੀ ਨੇ ਕਰਵਾਈ ਮੰਗਣੀ, ਤਸਵੀਰਾਂ ਆਈਆਂ ਸਾਹਮਣੇ

Reported by: PTC Punjabi Desk | Edited by: Shaminder  |  November 19th 2022 10:06 AM |  Updated: November 19th 2022 10:06 AM

ਆਮਿਰ ਖ਼ਾਨ ਦੀ ਧੀ ਨੇ ਕਰਵਾਈ ਮੰਗਣੀ, ਤਸਵੀਰਾਂ ਆਈਆਂ ਸਾਹਮਣੇ

ਆਮਿਰ ਖ਼ਾਨ (Aamir khan ) ਦੀ ਧੀ (Daughter)ਨੇ ਆਪਣੇ ਬੁਆਏ ਫ੍ਰੈਂਡ (Boy Friend) ਦੇ ਨਾਲ ਮੰਗਣੀ ਕਰਵਾ ਲਈ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਹਾਲਾਂਕਿ ਇਸ ਮੰਗਣੀ ਦੇ ਸਮਾਗਮ ਨੂੰ ਕਾਫੀ ਗੁਪਤ ਰੱਖਿਆ ਗਿਆ ਸੀ ਅਤੇ ਇਸ ਸਮਾਗਮ ‘ਚ ਆਮਿਰ ਖ਼ਾਨ ਦਾ ਪਰਿਵਾਰ ਅਤੇ ਧੀ ਦੇ ਕੁਝ ਨਜ਼ਦੀਕੀ ਦੋਸਤ ਹੀ ਸ਼ਾਮਿਲ ਹੋਏ ਸਨ ।

Ira Khan Image Source : Instagram

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਪਤਨੀ ਗਿੰਨੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ

ਪਰ ਕੁਝ ਸਮੇਂ ਬਾਅਦ ਹੀ ਇਸ ਫੰਕਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ । ਇਸ ਮੌਕੇ ਆਮਿਰ ਦੀ ਧੀ ਈਰਾ ਨੇ ਲਾਲ ਰੰਗ ਦਾ ਗਾਊਨ ਪਾਇਆ ਹੋਇਆ ਸੀ ਅਤੇ ਉਹ ਬਹੁਤ ਹੀ ਖ਼ੂਬਸੂਰਤ ਲੱਗ ਰਹੀ ਸੀ ।ਆਫ ਸ਼ੌਲਜਰ ਗਾਊਨ ਦੇ ਨਾਲ ਈਰਾ ਨੇ ਡਾਇਮੰਡ ਜਿਊਲਰੀ ਪਾਈ ਸੀ ।

Ira Khan Image Source : Instagram

ਹੋਰ ਪੜ੍ਹੋ : ਅੱਜ ਰਾਤ ਨੂੰ ਅੱਠ ਵਜੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਲਾਟਰੀ’

ਆਪਣੇ ਬੁਆਏ ਫ੍ਰੈਂਡ ਨੁਪੂਰ ਸ਼ਿਖਰੇ ਦੇ ਨਾਲ ਮੰਗਣੀ ਤੋਂ ਬਾਅਦ ਈਰਾ ਨੇ ਮੀਡੀਆ ਦੇ ਸਾਹਮਣੇ ਪੋਜ਼ ਵੀ ਦਿੱਤੇ ।ਇਸ ਤੋਂ ਪਹਿਲਾਂ ਈਰਾ ਖ਼ਾਨ ਆਪਣੇ ਬੁਆਏ ਫੈ੍ਰਂਡ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਸੀ ।

Aamir Khan's daughter Ira Khan gets engaged to beau Nupur Shikhare Image Source: Twitterਆਮਿਰ ਖ਼ਾਨ ਦੀ ਆਪਣੀ ਧੀ ਦੇ ਨਾਲ ਬਹੁਤ ਵਧੀਆ ਬਾਂਡਿੰਗ ਹੈ ਅਤੇ ਧੀ ਦੇ ਨਾਲ ਵੀ ਅਕਸਰ ਉਹ ਨਜ਼ਰ ਆਉਂਦੇ ਹਨ । ਇਨ੍ਹੀਂ ਦਿਨੀਂ ਆਮਿਰ ਖ਼ਾਨ ਫ਼ਿਲਮਾਂ ਤੋਂ ਦੂਰ ਹਨ । ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਅਸਫਲਤਾ ਤੋਂ ਬਾਅਦ ਉਹ ਹਾਲੇ ਕਿਸੇ ਨਵੇਂ ਪ੍ਰੋਜੈਕਟ ‘ਤੇ ਕੰਮ ਨਹੀਂ ਕਰ ਰਹੇ ਹਨ ਅਤੇ ਲੰਮਾ ਬ੍ਰੇਕ ਲੈਣਾ ਚਾਹੁੰਦੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network