ਪੰਜਾਬੀ ਐਕਟਰ ਰਾਣਾ ਰਣਬੀਰ ਦੀ ਖੂਬ ਤਾਰੀਫ਼ ਕਰਦੇ ਨਜ਼ਰ ਆਏ 'ਮਿਸਟਰ ਪਰਫੈਕਸ਼ਨਿਸਟ' ਆਮਿਰ ਖ਼ਾਨ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  February 12th 2023 02:11 PM |  Updated: February 12th 2023 02:11 PM

ਪੰਜਾਬੀ ਐਕਟਰ ਰਾਣਾ ਰਣਬੀਰ ਦੀ ਖੂਬ ਤਾਰੀਫ਼ ਕਰਦੇ ਨਜ਼ਰ ਆਏ 'ਮਿਸਟਰ ਪਰਫੈਕਸ਼ਨਿਸਟ' ਆਮਿਰ ਖ਼ਾਨ, ਦੇਖੋ ਵੀਡੀਓ

Aamir Khan-Rana Ranbir video-ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਕਲਾਕਾਰ ਰਾਣਾ ਰਣਬੀਰ ਜੋ ਕਿ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਕਮਾਲ ਦੀ ਲੇਖਣੀ ਕਰਕੇ ਵੀ ਜਾਣੇ ਜਾਂਦੇ ਨੇ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇੰਨੀਂ ਦਿਨੀਂ ਉਹ ਆਪਣੀ ਟੀਮ ਦੇ ਨਾਲ ਆਸਟ੍ਰੇਲੀਆ ਪਹੁੰਚੇ ਹੋਏ ਹਨ, ਜਿੱਥੇ ਉਹ ਆਪਣੇ ‘ਮਾਸਟਰ ਜੀ’ ਸ਼ੋਅ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਨ।

ਹੋਰ ਪੜ੍ਹੋ : ਸੰਜੇ ਦੱਤ ਮਨਾ ਰਹੇ ਵਿਆਹ ਦੀ 15ਵੀਂ ਵਰ੍ਹੇਗੰਢ; ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਦਿੱਤੀ ਵਧਾਈ

image source: Instagram 

ਆਮਿਰ ਖ਼ਾਨ ਨੇ ਰਾਣਾ ਰਣਬੀਰ ਦੀ ਕੀਤੀ ਤਾਰੀਫ਼

ਪੰਜਾਬੀ ਐਕਟਰ ਤੇ ਕਮੇਡੀਅਨ ਰਾਣਾ ਰਣਬੀਰ ਦੀ ਐਕਟਿੰਗ, ਕਾਮੇਡੀ ਤੇ ਲੇਖਨ ਦੀ ਪੂਰੀ ਦੁਨੀਆ ਦੀਵਾਨੀ ਹੈ। ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਰਾਣਾ ਰਣਬੀਰ ਨੇ ਆਮਿਰ ਖ਼ਾਨ ਦੇ ਇੱਕ ਇੰਟਰਵਿਊ ਦੀ ਕਲਿੱਪ ਸਾਂਝੀ ਕੀਤੀ ਹੈ। ਜਿਸ ਵਿੱਚ ਆਮਿਰ ਖ਼ਾਨ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਰਾਣਾ ਰਣਬੀਰ ਬਹੁਤ ਅੱਛੇ ਕਲਾਕਾਰ ਨੇ ਤੇ ਬਹੁਤ ਹੀ ਚੰਗੇ ਇਨਸਾਨ ਵੀ ਹਨ।

image source: Instagram

ਹਾਲ ਹੀ 'ਚ ਰਾਣਾ ਰਣਬੀਰ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਆਮਿਰ ਖਾਨ ਨਜ਼ਰ ਆ ਰਹੇ ਹਨ। ਵੈਸੇ ਤਾਂ ਇਹ ਵੀਡੀਓ ਪੁਰਾਣਾ ਹੈ, ਪਰ ਰਾਣਾ ਰਣਬੀਰ ਨੇ ਇਸ ਨੂੰ ਬੀਤੇ ਦਿਨੀਂ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

image source: Instagram

ਵੀਡੀਓ 'ਚ ਆਮਿਰ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ 'ਰਾਣਾ ਰਣਬੀਤ ਬਹੁਤ ਹੀ ਵਧੀਆ ਲੇਖਕ ਅਤੇ ਬੇਹਤਰੀਨ ਇਨਸਾਨ ਹਨ। ਮੈਨੂੰ ਉਨ੍ਹਾਂ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ।' ਦੱਸ ਦਈਏ ਕਿ ਇਹ ਵੀਡੀਓ ਉਸ ਸਮੇਂ ਦਾ ਹੈ, ਜਦੋਂ ਆਮਿਰ ਖ਼ਾਨ ਲਾਲ ਸਿੰਘ ਚੱਢਾ ਨੂੰ ਪ੍ਰਮੋਟ ਕਰ ਰਹੇ ਸੀ। ਇਸ ਦੌਰਾਨ ਇੱਕ ਇੰਟਰਵਿਊ 'ਚ ਉਨ੍ਹਾਂ ਤੋਂ ਰਾਣਾ ਰਣਬੀਰ ਬਾਰੇ ਸਵਾਲ ਪੁੱਛਿਆ ਗਿਆ ਸੀ।

image source: Instagram

'ਲਾਲ ਸਿੰਘ ਚੱਢਾ' ਫ਼ਿਲਮ ਦੇ ਪੰਜਾਬੀ ਡਾਇਲਾਗ ਰਾਣਾ ਰਣਬੀਰ ਨੇ ਲਿਖੇ ਸਨ

ਦੱਸ ਦਈਏ ਕਿ 'ਲਾਲ ਸਿੰਘ ਚੱਢਾ' ਫ਼ਿਲਮ ਦੇ ਪੰਜਾਬੀ ਡਾਇਲਾਗ ਰਾਣਾ ਰਣਬੀਰ ਨੇ ਲਿਖੇ ਸੀ। ਇਹ ਫ਼ਿਲਮ ਬਾਕਸ ਆਫਿਸ 'ਤੇ ਕੁਝ ਜ਼ਿਆਦਾ ਕਮਾਲ ਨਹੀਂ ਸੀ ਦਿਖਾ ਪਾਈ। ਪਰ ਓਟੀਟੀ ਪਲੇਟਫਾਰਮ ਉੱਤੇ ਇਸ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਿਆ ਸੀ।

 

amir


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network