ਕਦੇ ਸਲਮਾਨ ਖ਼ਾਨ ਨੂੰ ਬਿਲਕੁਲ ਪਸੰਦ ਨਹੀਂ ਸਨ ਕਰਦੇ ਆਮਿਰ ਖ਼ਾਨ, ਇਸ ਘਟਨਾ ਤੋਂ ਬਾਅਦ ਬਣ ਗਏ ਜਿਗਰੀ ਦੋਸਤ
ਆਮਿਰ ਖ਼ਾਨ (aamir khan) ਤੇ ਸਲਮਾਨ ਖ਼ਾਨ (salman khan) ਚੰਗੇ ਦੋਸਤ ਹਨ । ਇੱਕ ਸਮਾਂ ਸੀ ਜਦੋਂ ਆਮਿਰ (aamir-khan) ਸਲਮਾਨ ਨੂੰ ਪਸੰਦ ਨਹੀਂ ਸਨ ਕਰਦੇ । ਇਸ ਜੋੜੀ ਨੇ ਅੰਦਾਜ਼ ਅਪਨਾ ਅਪਨਾ ਫ਼ਿਲਮ ਵਿੱਚ ਇੱਕਠੇ ਕੰਮ ਕੀਤਾ ਹੈ । ਇਸ ਫ਼ਿਲਮ ਤੋਂ ਬਾਅਦ ਦੋਹਾਂ ਨੇ ਕਦੇ ਵੀਂ ਇੱਕਠੇ ਕੰਮ ਨਹੀਂ ਕੀਤਾ । ਪਰ ਇਸ ਫ਼ਿਲਮ ਤੋਂ ਬਾਅਦ ਦੋਵੇਂ ਚੰਗੇ ਦੋਸਤ ਬਣ ਗਏ ਸਨ ।
Pic Courtesy: Instagram
ਹੋਰ ਪੜ੍ਹੋ :
ਬਾਲੀਵੁੱਡ ਫ਼ਿਲਮ ‘ਸਰਦਾਰ ਊਧਮ’ ਦਾ ਟ੍ਰੇਲਰ ਰਿਲੀਜ਼, ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਵਿੱਕੀ ਕੌਸਲ ਦਾ ਕਿਰਦਾਰ
Pic Courtesy: Instagram
ਇਸ ਫ਼ਿਲਮ ਦੇ ਸੈੱਟ ਤੇ ਦੋਹਾਂ ਵਿਚਾਲੇ ਮਨ ਮੁਟਾਵ ਹੋ ਗਿਆ ਸੀ ਜਿਸ ਦਾ ਖੁਲਾਸਾ ਆਮਿਰ ਨੇ ਕਰਣ ਜੌਹਰ ਦੇ ਸ਼ੋਅ ਵਿੱਚ ਕੀਤਾ ਸੀ । ਆਮਿਰ (aamir-khan) ਨੇ ਦੱਸਿਆ ਕਿ ਇਸ ਫ਼ਿਲਮ ਵਿੱਚ ਉਹਨਾਂ ਨੂੰ ਸਲਮਾਨ ਖ਼ਾਨ (salman khan) ਚੰਗੇ ਨਹੀਂ ਸਨ ਲੱਗੇ । ਸਲਮਾਨ (salman khan) ਦਾ ਉਹਨਾਂ ਨੂੰ ਕੰਮ ਕਰਨ ਦਾ ਤਰੀਕਾ ਚੰਗਾ ਨਹੀਂ ਸੀ ਲੱਗਿਆ । ਮੈਂ ਸੋਚਿਆ ਕਿ ਸਲਮਾਨ ਤੋਂ ਦੂਰ ਰਹਿਣਾ ਹੀ ਠੀਕ ਹੈ ।
Pic Courtesy: Instagram
ਆਮਿਰ ਨੇ ਕਿਹਾ ਕਿ ਸਲਮਾਨ ਉਹਨਾਂ ਦੀ ਜ਼ਿੰਦਗੀ ਵਿੱਚ ਉਦੋਂ ਆਏ ਜਦੋਂ ਉਹ ਬਿਲਕੁਲ ਇੱਕਲੇ ਤੇ ਉਦਾਸ ਸਨ । ਮੇਰਾ ਰੀਨਾ ਨਾਲੋਂ ਤਲਾਕ ਹੋ ਰਿਹਾ ਸੀ । ਇੱਕ ਦਿਨ ਸਾਡੀ ਅਚਾਨਕ ਮੁਲਾਕਾਤ ਹੋ ਗਈ । ਇਸ ਤੋਂ ਬਾਅਦ ਅਸੀਂ ਇੱਕਠੇ ਬੈਠ ਕੇ ਸ਼ਰਾਬ ਪੀਤੀ । ਇਸ ਤੋਂ ਬਾਅਦ ਸਾਡੀ ਦੋਸਤੀ ਹੋ ਗਈ ਤੇ ਇਹ ਦੋਸਤੀ ਅੱਜ ਵੀ ਕਾਇਮ ਹੈ ।