ਆਮਿਰ ਖਾਨ ਤੇ ਕਿਰਨ ਰਾਓ ਦਾ ਟੁੱਟਿਆ ਰਿਸ਼ਤਾ, 15 ਸਾਲ ਬਾਅਦ ਲਿਆ ਤਲਾਕ
ਆਮਿਰ ਖਾਨ ਨੇ ਆਪਣੀ ਪਤਨੀ ਕਿਰਨ ਰਾਓ ਤੋਂ ਦਾ ਤਲਾਕ ਲਿਆ ਹੈ । ਆਮਿਰ ਨੇ 28 ਦਸੰਬਰ 2005 ਨੂੰ ਕਿਰਨ ਨਾਲ ਦੂਜਾ ਵਿਆਹ ਕਰਵਾਇਆ ਸੀ । ਇਸ ਤੋਂ ਪਹਿਲਾਂ ਆਮਿਰ ਖਾਨ ਨੇ ਸਾਲ 2002 ਵਿੱਚ ਆਪਣੀ ਪਹਿਲੀ ਪਤਨੀ ਰੀਨਾ ਦੱਤਾ ਤੋਂ ਤਲਾਕ ਲਿਆ ਸੀ । ਇਸ ਤੋਂ ਬਾਅਦ ਕਿਰਨ ਰਾਓ ਉਨ੍ਹਾਂ ਦੀ ਜ਼ਿੰਦਗੀ ਵਿਚ ਆਈ। ਆਮਿਰ ਅਤੇ ਕਿਰਨ ਨੇ ਵੱਖ ਹੋਣ ‘ਤੇ ਸਾਂਝਾ ਬਿਆਨ ਜਾਰੀ ਕੀਤਾ ਹੈ।
Pic Courtesy: Instagram
ਹੋਰ ਪੜ੍ਹੋ :
ਭਾਰਤੀ ਸਿੰਘ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਕੌਮੀ ਪੱਧਰ ਦੀ ਰਾਈਫਲ ਸ਼ੂਟਰ ਤੋਂ ਬਣੀ ਕਾਮੇਡੀ ਕਵੀਨ
Pic Courtesy: Instagram
ਉਨ੍ਹਾਂ ਕਿਹਾ ਕਿ ਸਾਡਾ ਵਪਾਰਕ ਸਬੰਧ ਜਾਰੀ ਰਹੇਗਾ। ਇਸ ਤੋਂ ਇਲਾਵਾ, ਅਸੀਂ ਮਿਲ ਕੇ ਬੱਚੇ ਦੀ ਦੇਖਭਾਲ ਵੀ ਕਰਾਂਗੇ। ਤੁਹਾਨੂੰ ਦੱਸ ਦੇਈਏ ਕਿ ਆਮਿਰ ਖਾਨ ਅਤੇ ਕਿਰਨ ਰਾਓ ਪਹਿਲੀ ਵਾਰ ਫਿਲਮ ਲਗਾਨ ਦੀ ਸ਼ੂਟਿੰਗ ਦੌਰਾਨ ਮਿਲੇ ਸਨ। ਇਸ ਗੱਲ ਦਾ ਖੁਲਾਸਾ ਆਮਿਰ ਨੇ ਖੁਦ ਇਕ ਇੰਟਰਵਿਊ ਦੌਰਾਨ ਕੀਤਾ।
Pic Courtesy: Instagram
ਆਮਿਰ ਨੇ ਦੱਸਿਆ ਸੀ ਕਿ ਉਸ ਸਮੇਂ ਕਿਰਨ ਮੇਰੇ ਲਈ ਸਿਰਫ ਮੇਰੀ ਟੀਮ ਦਾ ਮੈਂਬਰ ਸੀ। ਉਹ ਫਿਲਮ ਵਿੱਚ ਇੱਕ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰ ਰਹੀ ਸੀ। ਵਿਆਹ ਤੋਂ ਬਾਅਦ ਦੋਹਾਂ ਨੇ ਮਿਲ ਕੇ ਕਈ ਫਿਲਮਾਂ ਬਣਾਈਆਂ। ਉਨ੍ਹਾਂ ਦੇ ਤਲਾਕ ਦੀ ਖ਼ਬਰਾਂ ਨੇ ਬਾਲੀਵੁੱਡ ਵਿੱਚ ਹਲਚਲ ਮਚਾ ਦਿੱਤੀ ਹੈ ।