ਲਾਈਮ ਲਾਈਟ ਤੋਂ ਹੱਟ ਕੇ ਕੁਝ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣ 'ਚ ਵਿਸ਼ਵਾਸ਼ ਰੱਖਦੇ ਨੇ ਆਮਿਰ ਖ਼ਾਨ, ਪੁਰਾਣਾ ਵੀਡੀਓ ਹੋਇਆ ਵਾਇਰਲ

Reported by: PTC Punjabi Desk | Edited by: Shaminder  |  March 18th 2019 11:54 AM |  Updated: March 18th 2019 11:54 AM

ਲਾਈਮ ਲਾਈਟ ਤੋਂ ਹੱਟ ਕੇ ਕੁਝ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣ 'ਚ ਵਿਸ਼ਵਾਸ਼ ਰੱਖਦੇ ਨੇ ਆਮਿਰ ਖ਼ਾਨ, ਪੁਰਾਣਾ ਵੀਡੀਓ ਹੋਇਆ ਵਾਇਰਲ

ਆਮਿਰ ਖ਼ਾਨ ਯਾਨੀ ਕਿ ਮਿਸਟਰ ਪਰਫੈਕਟਨਿਸ਼ਟ ਨੇ ਕੁਝ ਦਿਨ ਪਹਿਲਾਂ ਆਪਣਾ ਜਨਮ ਦਿਨ ਮਨਾਇਆ ਹੈ । ਉਹ ਕਾਫੀ ਸਿੰਪਲ ਹਨ ਅਤੇ ਕਾਫੀ ਮੀਡੀਆ ਫ੍ਰੈਂਡਲੀ ਵੀ ਹਨ । ਉਹ ਕਿਸੇ  ਫ਼ਿਲਮ ਦੀ ਪ੍ਰਮੋਸ਼ਨ ਲਈ ਕੋਈ ਪ੍ਰੈੱਸ ਕਾਨਫਰੰਸ ਰੱਖਦੇ ਹਨ ਤਾਂ ਉਸ 'ਚ ਪਹੁੰਚਣ 'ਚ ਜੇ ਉਨ੍ਹਾਂ ਨੂੰ ਦੇਰ ਹੋ ਜਾਂਦੀ ਹੈ ਤਾਂ ਅਕਸਰ ਮੁਆਫ਼ੀ ਵੀ ਮੰਗਦੇ ਹਨ । ਆਮਿਰ ਖ਼ਾਨ ਕਿੰਨੇ ਸਿੰਪਲ ਹਨ ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ।

ਹੋਰ ਵੇਖੋ :ਸੁਰਿੰਦਰ ਛਿੰਦਾ, ਕਰਤਾਰ ਰਮਲਾ, ਸ਼ੀਤਲ ਸਿੰਘ ਸ਼ੀਤਲ, ਬਲਕਾਰ ਅਣਖੀਲਾ ਵਰਗੇ ਕਈ ਗਾਇਕਾਂ ਨੇ ਗਾਏ ਹਨ ਮਿਰਜ਼ਾ ਸੰਗੋਵਾਲੀਆ ਦੇ ਲਿਖੇ ਗੀਤ, ਪਰ ਅੱਜ ਇਸ ਗੀਤਕਾਰ ਕੋਲ ਆਪਣੇ ਇਲਾਜ਼ ਲਈ ਵੀ ਨਹੀਂ ਹਨ ਪੈਸੇ

https://www.instagram.com/p/Bu_iSYcnkOq/

ਇਹ ਇੱਕ ਪੁਰਾਣਾ ਵੀਡੀਓ ਹੈ ਜਿਸ 'ਚ ਕਰੀਨਾ ਕਪੂਰ ਵੀ ਉਨ੍ਹਾਂ ਦੇ ਨਾਲ ਨਜ਼ਰ ਆ ਰਹੀ ਹੈ ।ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਰੀਨਾ ਕਪੂਰ ਅਤੇ ਆਮਿਰ ਖ਼ਾਨ ਇੱਕ ਕਿਸਾਨ ਦੇ ਘਰ ਬੈਠ ਕੇ ਸਬਜ਼ੀ ਅਤੇ ਪੂਰੀ ਖਾ ਰਹੇ ਨੇ ।

amir and kareena amir and kareena

ਦਰਅਸਲ ਇਹ ਵੀਡੀਓ ੩ ਇਡੀਅਟਸ ਦੀ ਸ਼ੂਟਿੰਗ ਦਾ ਹੈ ਅਤੇ ਚੰਦੇਰੀ ਦਾ ਹੈ ਜਿੱਥੇ ਇੱਕ ਕਿਸਾਨ ਦੇ ਘਰ ਦੋਵੇਂ ਲੰਚ ਕਰ ਰਹੇ ਨੇ ।ਦੋਵੇਂ ਕਿਸਾਨ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ,ਆਮਿਰ ਖ਼ਾਨ ਨੂੰ ਕਿਸਾਨ ਦੀ ਪਤਨੀ ਵੱਲੋਂ ਬਣਾਈ ਗਈ ਪੂਰੀ ਅਤੇ ਸਬਜ਼ੀ ਬੇਹੱਦ ਪਸੰਦ ਵੀ ਆਈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network