ਇੱਕ ਫੋਨ ਕਾਲ ਜਾਂ ਇੱਕ ਮੋਬਾਈਲ ਮੈਸੇਜ ਤੁਹਾਡੇ ਬੈਂਕ ਖਾਤੇ ਖਾਲੀ ਕਰ ਸਕਦਾ ਹੈ, ਸੀਨੀਅਰ ਪੁਲਿਸ ਅਧਿਕਾਰੀ ਨੇ ਦਿੱਤੀ ਜਾਣਕਾਰੀ
ਹਰ ਰੋਜ ਕੋਈ ਨਾ ਕੋਈ ਠੱਗੀ ਦਾ ਮਾਮਲਾ ਟੀਵੀ ਚੈਨਲਾਂ ਦੀਆਂ ਸੁਰਖੀਆਂ ਬਣਦਾ ਹੈ । ਕਦੇ ਮੁਫਤ ਲੈਪਟਾਪ ਦੇ ਨਾਂਅ ਤੇ ਤੁਹਾਡੇ ਕੋਲੋਂ ਕਿਸੇ ਲਿੰਕ ਤੇ ਕਲਿੱਕ ਕਰਵਾ ਕੇ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ, ਤੇ ਕਦੇ ਕੋਈ ਫਰਜੀ ਕਾਲ ਕਰਕੇ ਤੁਹਾਡੇ ਏ ਟੀ ਐਮ ਦਾ OTP ਨੰਬਰ ਜਾਨਣ ਜੀ ਕੋਸ਼ਿਸ਼ ਕਰਦਾ ਹੈ । ਕਦੇ ਯੂ ਪੀ ਆਈ ਰਾਹੀਂ ਪੈਸੇ ਭੇਜਣ ਦਾ ਦਾਵਾ ਕਰਕੇ ਤੁਹਾਡੇ ਹੀ ਬੈਂਕ ਖ਼ਾਤੇ ਖਾਲੀ ਕਰ ਦਿੱਤੇ ਜਾਂਦੇ ਹਨ ।
ਹੋਰ ਪੜ੍ਹੋ :
ਪੀਟੀਸੀ ਪੰਜਾਬੀ ‘ਤੇ ਭਾਈ ਮਲਕੀਤ ਸਿੰਘ ਅਤੇ ਭਾਈ ਮਨਜਿੰਦਰ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਹੋਵੇਗਾ ਰਿਲੀਜ਼
ਇੱਥੋ ਤੱਕ ਕਿ ਇੰਦਰਾ ਆਵਾਸ ਯੋਜਨਾ ਦਾ ਨਾਂਅ ਲੈ ਕੇ ਤੁਹਾਡੇ ਨਾਲ ਠੱਗੀ ਦਾ ਪਲਾਨ ਬਨਾਇਆ ਜਾਂਦਾ ਹੈ । ਇਹਨਾਂ ਲੋਕਾਂ ਮਕਸਦ ਸਿਰਫ ਏਨਾਂ ਹੀ ਹੁੰਦਾ ਹੈ ਕਿ ਕਿਸੇ ਤਰ੍ਹਾਂ ਤੁਹਾਡਾ ਫੋਨ ਹੈਕ ਕਰ ਲਿਆ ਜਾਵੇ ਜਾਂ ਫਿਰ ਤੁਹਾਡੇ ਫੋਨ ਵਿੱਚੋਂ ਅਜਿਹੀ ਜਾਣਕਾਰੀ ਹਾਸਲ ਕਰ ਲਈ ਜਾਵੇ ਜਿਸ ਨਾਲ ਤੁਹਾਨੂੰ ਮੋਟੀ ਠੱਗੀ ਲਗਾਈ ਜਾ ਸਕੇ । ਪੁਲਿਸ ਵੀ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਹੈ ।
ਪੁਲਿਸ ਦੇ ਸੀਨੀਅਰ ਅਧਿਕਾਰੀ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਾਗਰੂਕ ਕਰ ਰਹੇ ਹਨ ਤਾਂ ਜੋ ਇਸ ਤਰ੍ਹਾਂ ਦੇ ਠੱਗਾਂ ਨੂੰ ਠੱਲ ਪਾਈ ਜਾ ਸਕੇ । ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੁਰਜੋਤ ਸਿੰਘ ਕਲੇਰ ਸੁਪਰੀਟੇਡੈਂਟ ਆਫ਼ ਪੁਲਿਸ ਪੰਜਾਬ ਲੋਕਾਂ ਨੂੰ ਇਸ ਤਰ੍ਹਾਂ ਦੇ ਠੱਗਾਂ ਤੋਂ ਬਚਣ ਲਈ ਕਹਿ ਰਹੇ ਹਨ ।
ਇਸ ਵੀਡੀਓ ਵਿੱਚ ਉਹ ਕਹਿ ਰਹੇ ਹਨ ਕਿ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਫਰਜੀ ਕਾਲ ਆਉਂਦੀ ਹੈ ਤਾਂ ਤੁਰੰਤ ਆਪਣੇ ਬੈਂਕ ਨਾਲ ਸੰਪਰਕ ਕਰੋ ਤੇ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ਼ ਕਰਵਾਓ ।