ਕਿਸਾਨਾਂ ਦੇ ਟ੍ਰੈਕਟਰ ਮਾਰਚ ਦੌਰਾਨ ਇੱਕ ਕਿਸਾਨ ਦੀ ਮੌਤ, ਗਾਇਕ ਹਰਜੀਤ ਹਰਮਨ ਨੇ ਸਾਂਝਾ ਕੀਤਾ ਵੀਡੀਓ
ਬੀਤੇ ਦਿਨ ਗਣਤੰਤਰ ਦਿਹਾੜੇ ਦੇ ਮੌਕੇ ‘ਤੇ ਕਿਸਾਨਾਂ ਵੱਲੋਂ ਟ੍ਰੈਕਟਰ ਮਾਰਚ ਕੱਢਿਆ ਗਿਆ । ਇਸ ਮਾਰਚ ਦੇ ਦੌਰਾਨ ਗੋਲੀ ਲੱਗਣ ਨਾਲ ਰੋਡ ‘ਤੇ ਹੀ ਇੱਕ ਕਿਸਾਨ ਦੀ ਮੌਤ ਹੋ ਗਈ ।ਜਿਸ ਦਾ ਇੱਕ ਵੀਡੀਓ ਹਰਜੀਤ ਹਰਮਨ ਨੇ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਜਾਬਰ ਹਕੂਮਤ ਦੇ ਅੜੀਅਲ ਵਤੀਰੇ ਦੀ ਭੇਟਾ ਚੜਿਆ ਇੱਕ ਮਾਂ ਦਾ ਲਾਲ ਸ਼ਰਮ ਅਉਂਦੀ ਆ ਦੇਸ਼ ਦੇ ਕੁਰਪਟ ਸਿਸਟਮ ਤੇ ਜਿੱਥੇ ਅੰਨਦਾਤੇ ਨੂੰ ਗੋਲੀ ਨਾਲ ਸ਼ਹੀਦ ਕੀਤਾ।
ਤਿਰੰਗਾਂ ਵੀ ਰੋ ਰਿਹਾ ਹੋਣਾਂ ਵਾਹਿਗੁਰੂ ਮੋਰਚੇ ਦੇ ਸ਼ਹੀਦ ਵੀਰ ਨੂੰ ਆਪਣੇ ਚ ਨਿਵਾਸ ਬਖਸ਼ੇ' ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦਾ ਹੈ ਅੱਜ ਜਨਮ ਦਿਨ, ਅੱਧੀ ਰਾਤ ਨੂੰ ਦੋਸਤਾਂ ਨੇ ਸ਼ਹਿਨਾਜ਼ ਨੂੰ ਦਿੱਤਾ ਸਰਪਰਾਈਜ਼
ਮੰਗਲਵਾਰ ਕਿਸਾਨਾਂ ਦੀ ਟ੍ਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਸਬੰਧੀ ਹੁਣ ਤਕ 15 ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ।
ਨਜਫਗੜ੍ਹ, ਹਰੀਦਾਸ ਨਗਰ, ਉੱਤਮ ਨਗਰ 'ਚ ਇਕ-ਇਕ ਐਫਆਈਆਰ ਰਾਤ ਹੋ ਚੁੱਕੀ ਸੀ। ਹੁਣ ਤਕ ਦੀ ਜਾਣਕਾਰੀ ਮੁਤਾਬਕ ਵੱਖ ਵੱਖ ਜ਼ਿਲ੍ਹਿਆਂ 'ਚ ਕੁੱਲ 15 ਐਫਆਈਆਰ ਕੱਲ੍ਹ ਦੀ ਹਿੰਸਾ ਨੂੰ ਲੈਕੇ ਦਰਜ ਹੋਈਆਂ ਹਨ।
View this post on Instagram