ਸ਼ੂਟਿੰਗ ਦੌਰਾਨ ਬਿੰਨੂ ਢਿੱਲੋਂ ਦੀ ਅਦਾਕਾਰਾ ਨੂੰ ਕੱਟਿਆ ਜਰਮਨ ਸ਼ੇਪਰਡ ਕੁੱਤੇ ਨੇ

Reported by: PTC Punjabi Desk | Edited by: Gourav Kochhar  |  April 04th 2018 07:42 AM |  Updated: April 04th 2018 07:42 AM

ਸ਼ੂਟਿੰਗ ਦੌਰਾਨ ਬਿੰਨੂ ਢਿੱਲੋਂ ਦੀ ਅਦਾਕਾਰਾ ਨੂੰ ਕੱਟਿਆ ਜਰਮਨ ਸ਼ੇਪਰਡ ਕੁੱਤੇ ਨੇ

ਪੰਜਾਬੀ ਇੰਡਸਟਰੀ ਦੀ ਸ਼ਾਨ ਪ੍ਰਾਚੀ ਤਹਿਲਾਨ ਫਿਲਮੀ ਦੁਨੀਆ 'ਚ ਲਗਾਤਾਰ ਅੱਗੇ ਵਧ ਰਹੀ ਹੈ। ਪਿਛਲੇ ਸਾਲ ਪ੍ਰਾਚੀ ਤਹਿਲਾਨ ਨੇ ਪੰਜਾਬੀ ਰੋਸ਼ਨ ਪ੍ਰਿੰਸ ਨਾਲ ਫਿਲਮ 'ਅਰਜਨ' ਨਾਲ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਸੀ। ਫਿਲਮ ਅਲੋਚਕਾਂ ਨੇ ਪ੍ਰਾਚੀ ਦੇ ਅਭਿਨੈ ਨੂੰ ਖੂਬ ਪਸੰਦ ਕੀਤਾ ਸੀ। ਇਸ ਤੋਂ ਬਾਅਦ ਪ੍ਰਾਚੀ ਤਹਿਲਾਨ ਦੀ ਦੂਜੀ ਫਿਲਮ 'ਬੇਲਾਰਸ' ਆਈ, ਜੋ ਬਿਨੂੰ ਢਿੱਲੋਂ ਨਾਲ ਸੀ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ।

ਹਾਲ ਹੀ 'ਚ ਖਬਰ ਆਈ ਹੈ ਕਿ 'ਇਕੀਆਵਨ' 'ਚ ਮੁੱਖ ਭੂਮਿਕਾ ਨਿਭਾਉਣ ਵਾਲੀ ਪ੍ਰਾਚੀ ਤਹਿਲਾਨ ਨੂੰ ਸੈੱਟ 'ਤੇ ਸ਼ੂਟਿੰਗ ਦੌਰਾਨ ਕੁੱਤੇ ਨੇ ਕੱਟ ਲਿਆ। ਐਕਟਿੰਗ ਲਈ ਪੈਸ਼ੇਨੇੱਟ ਤੇ ਹਾਰਡਵਰਕਿੰਗ ਅਦਾਕਾਰਾ ਪ੍ਰਾਚੀ ਨੇ ਇਸ ਦੌਰਾਨ ਆਪਣੇ ਹਥ 'ਚ ਡੰਡਾ ਫੜ੍ਹ ਕੇ ਕੁੱਤੇ ਨੂੰ ਕੁੱਟ ਕੇ ਭਜਾ ਦਿੱਤਾ। ਦੱਸ ਦੇਈਏ ਕਿ ਸੀਰੀਅਲ ਦੇ ਇਕ ਸੀਨ ਨੂੰ ਸ਼ੂਟ ਕਰਨ ਲਈ ਪ੍ਰਾਚੀ ਨੂੰ ਜਰਮਨ ਸ਼ੇਪਰਡ ਕੁੱਤੇ ਨਾਲ ਫਿਲਮਾਉਣਾ ਸੀ ਪਰ ਇਸ ਦੌਰਾਨ ਇਹ ਘਟਨਾ ਘਟੀ।

ਅਚਾਨਕ ਕੁੱਤਾ ਪ੍ਰਾਚੀ ਦੇ ਪਿੱਛੇ ਪੈ ਗਿਆ ਤੇ ਉਸ ਨੂੰ ਵੱਡਣਾ ਸ਼ੁਰੂ ਕਰ ਦਿੱਤਾ। ਅਜਿਹੇ 'ਚ ਪ੍ਰਾਚੀ ਨੇ ਆਪਣੇ ਬਚਾਅ ਲਈ ਕੁੱਤੇ ਦਾ ਸਾਹਮਣਾ ਕੀਤਾ। ਉਸ ਨੇ ਡੰਡੇ ਨਾਲ ਕੁੱਤੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਹ ਭੱਜ ਗਿਆ। ਇਸ ਘਟਨਾ ਬਾਰੇ ਪ੍ਰਾਚੀ ਨੇ ਦੱਸਿਆ, ''ਕੁੱਤੇ ਨੇ ਮੇਰੀਆਂ ਲੱਤਾਂ 'ਤੇ ਹਮਲਾ ਕੀਤਾ ਤੇ ਡੰਡਾ/ਸੋਟੀ ਚੁੱਕਣ ਦੇ ਚੱਕਰ 'ਚ ਕੁੱਤੇ ਨੇ ਮੈਨੂੰ ਬੁਰੀ ਤਰ੍ਹਾਂ ਵੱਡ ਲਿਆ।'' ਪ੍ਰਾਚੀ ਨੂੰ ਕੁੱਟੇ ਦੇ ਵੱਡਣ ਤੋਂ ਤੁਰੰਤ ਬਾਅਦ ਡਾਕਟਰ ਕੋਲ ਲਿਜਾਇਆ ਗਿਆ। ਡਾਕਟਰ ਨੇ ਪ੍ਰਾਚੀ ਦੇ ਦੋ ਇਨਜੈਕਸ਼ਨ/ਟੀਕੇ ਲਾਏ। ਇੰਨਾਂ ਹੀ ਨਹੀਂ ਡਾਕਰਟ ਨੇ ਉਸ 5 ਹੋਰ ਟੀਕੇ ਲਵਾਉਣ ਦੀ ਸਲਾਹ ਦਿੱਤੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network