ਨਛੱਤਰ ਗਿੱਲ ਦੇ ਪੁੱਤਰ ਦਾ ਕੱਲ੍ਹ ਹੋਣ ਵਾਲਾ ਸੀ ਵਿਆਹ, ਵਿਆਹ ਤੋਂ ਪਹਿਲਾਂ ਹੋਇਆ ਪਤਨੀ ਦਾ ਦਿਹਾਂਤ

Reported by: PTC Punjabi Desk | Edited by: Shaminder  |  November 16th 2022 01:44 PM |  Updated: November 16th 2022 01:44 PM

ਨਛੱਤਰ ਗਿੱਲ ਦੇ ਪੁੱਤਰ ਦਾ ਕੱਲ੍ਹ ਹੋਣ ਵਾਲਾ ਸੀ ਵਿਆਹ, ਵਿਆਹ ਤੋਂ ਪਹਿਲਾਂ ਹੋਇਆ ਪਤਨੀ ਦਾ ਦਿਹਾਂਤ

ਨਛੱਤਰ ਗਿੱਲ (Nachhatar Gill) ਦੀ ਪਤਨੀ ਦਾ ਬੀਤੀ ਰਾਤ ਦਿਹਾਂਤ (Death) ਹੋ ਗਿਆ । ਉਹ ਕਿਸੇ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੇ ਸਨ । ਦੱਸਿਆ ਜਾ ਰਿਹਾ ਹੈ ਕਿ ਦਲਵਿੰਦਰ ਕੌਰ ਆਪਣੀ ਧੀ ਅਤੇ ਪੁੱਤਰ ਦੇ ਵਿਆਹ ਲਈ ਵਿਦੇਸ਼ ਤੋਂ ਆਪਣੇ ਜੱਦੀ ਘਰ ਪਹੁੰਚੇ ਸਨ ।

inside image of nachhatar gill wife

ਹੋਰ ਪੜ੍ਹੋ : ਯੁਵਰਾਜ ਸਿੰਘ ਨੇ ਬੇਟੇ ਦੇ ਨਾਲ ਇੰਝ ਕੀਤੀ ਮਸਤੀ, ਕਿਊਟ ਪੁੱਤਰ ਨੂੰ ਬਣਾਇਆ ਸੁਪਰ ਮੈਨ

ਧੀ ਦਾ ਵਿਆਹ ਹੋ ਚੁੱਕਿਆ ਸੀ, ਜਦੋਂਕਿ ਕੱਲ੍ਹ ਪੁੱਤਰ ਦਾ ਵਿਆਹ ਘਰ ‘ਚ ਰੱਖਿਆ ਹੋਇਆ ਸੀ, ਪਰ ਉਸ ਤੋਂ ਪਹਿਲਾਂ ਹੀ ਦਲਵਿੰਦਰ ਕੌਰ ਦਾ ਦਿਹਾਂਤ ਹੋ ਗਿਆ ।ਦੱਸ ਦੇਈਏ ਕਿ ਦਲਵਿੰਦਰ ਕੌਰ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ।ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਗਾਇਕ ਦੀ ਪਤਨੀ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।

inside image of dalwinder kaur

ਹੋਰ ਪੜ੍ਹੋ : ਹਨੀ ਸਿੰਘ ਨੂੰ ਜਦੋਂ ਪਹਿਲੀ ਵਾਰ ਮਿਲਿਆ ਸੀ ਅਵਾਰਡ, ਪੁਰਾਣਾ ਵੀਡੀਓ ਕੀਤਾ ਸਾਂਝਾ

ਉਹ ਕੈਨੇਡਾ ਦੇ ਸ਼ਹਿਰ ਸਰੀ ਦੇ ਵਸਨੀਕ ਹਨ ਅਤੇ ਇਸ ਸਮੇਂ ਆਪਣੇ ਪੁੱਤਰ ਅਤੇ ਧੀ ਦੇ ਵਿਆਹ ਸਬੰਧੀ ਫਗਵਾੜਾ ਵਿਖੇ ਆਪਣੀ ਰਿਹਾਇਸ਼ 'ਤੇ ਪਰਿਵਾਰ ਸਮੇਤ ਆਏ ਹੋਏ ਸਨ।

nachhatar gill wife death image source: instagram

ਦੱਸ ਦੇਈਏ ਕਿ ਭਲਕੇ ਉਸਦੇ ਬੇਟੇ ਦਾ ਵਿਆਹ ਸੀ।ਵਿਆਹ ਤੋਂ ਇਕ ਦਿਨ ਪਹਿਲਾ ਦਲਵਿੰਦਰ ਕੌਰ ਦੀ ਮੌਤ ਹੋ ਗਈ।ਨਛੱਤਰ ਗਿੱਲ ਦੀ ਪਤਨੀ ਦੇ ਦਿਹਾਂਤ ਤੋਂ ਬਾਅਦ ਘਰ ‘ਚ ਖੁਸ਼ੀਆਂ ਗਮਾਂ ‘ਚ ਤਬਦੀਲ ਹੋ ਚੁੱਕੀਆਂ ਹਨ । ਜਿਸ ਮਾਂ ਨੇ ਆਪਣੇ ਪੁੱਤਰ ਦੇ ਵਿਆਹ ਦੀਆਂ ਘੋੜੀਆਂ ਗਾਉਣੀਆਂ ਸਨ । ਉਹ ਇਸ ਦੁਨੀਆ ‘ਤੇ ਆਪਣੇ ਪੁੱਤਰ ਦੀਆਂ ਖੁਸ਼ੀਆਂ ਵੇਖਣ ਦੇ ਲਈ ਮੌਜੂਦ ਨਹੀਂ ਹੈ ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network