'ਦ ਕਪਿਲ ਸ਼ਰਮਾ ਸ਼ੋਅ' ਦੇ ਮੇਕਰਸ ਦੇ ਖਿਲਾਫ ਹੋਇਆ ਮਾਮਲਾ ਦਰਜ਼, ਲੱਗਿਆ ਗੰਭੀਰ ਦੋਸ਼
ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ ( Kapil Sharma ) ਸ਼ੋਅ' ਦੇ ਮੇਕਰਸ ਦੇ ਖਿਲਾਫ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੀ ਅਦਾਲਤ 'ਚ ਢੀ੍ਰ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਸ਼ੋਅ ਦੇ ਇੱਕ ਐਪੀਸੋਡ ਨੂੰ ਲੈ ਕੇ ਕੀਤੀ ਗਈ ਹੈ। ਇਸ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਸ਼ੋਅ ਦੇ ਇੱਕ ਐਪੀਸੋਡ ਵਿੱਚ ਕੋਰਟ ਦਾ ਸੀਨ ਦਿਖਾਇਆ ਗਿਆ ਸੀ, ਜਿਸ ਵਿੱਚ ਕਲਾਕਾਰ ਕੋਰਟ ਅੰਦਰ ਸ਼ਰਾਬ ਪੀਂਦੇ ਹੋਏ ਦਿਖਾਏ ਗਏ ਸਨ।
Image Source: Instagram
ਹੋਰ ਪੜ੍ਹੋ :
‘ਲਗਾਨ’ ਫ਼ਿਲਮ ਦੀ ਅਦਾਕਾਰਾ ਦਾਣੇ-ਦਾਣੇ ਲਈ ਹੋਈ ਮੋਹਤਾਜ, ਅਧਰੰਗ ਦੀ ਬਿਮਾਰੀ ਦੀ ਦਵਾਈ ਖਰੀਦਣ ਲਈ ਨਹੀਂ ਹਨ ਪੈਸੇ
Image Source: Instagram
ਇਸ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਕਲਾਕਾਰਾਂ ਨੇ ਸ਼ੋਅ ਦੌਰਾਨ ਅਦਾਲਤ ਦਾ ਅਪਮਾਨ ਕੀਤਾ ਹੈ। ਸ਼ਿਵਪੁਰੀ ਦੇ ਇੱਕ ਵਕੀਲ ਨੇ ਸੀਜੇਐਮ ਕੋਰਟ ਵਿੱਚ ਇਹ ਸ਼ਿਕਾਇਤ ਦਾਇਰ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ 1 ਅਕਤੂਬਰ ਨੂੰ ਹੋਵੇਗੀ। ਜਿਸ ਐਪੀਸੋਡ ਦੇ ਵਿਰੁੱਧ ਇਹ ਸ਼ਿਕਾਇਤ ਦਰਜ ਕੀਤੀ ਗਈ ਹੈ, ਉਹ 19 ਜਨਵਰੀ 2020 ਨੂੰ ਪ੍ਰਸਾਰਿਤ ਕੀਤਾ ਗਿਆ ਸੀ।
Image Source: Instagram
ਬਾਅਦ ਵਿੱਚ ਇਸਦਾ ਦੁਬਾਰਾ ਪ੍ਰਸਾਰਣ 24 ਅਪ੍ਰੈਲ 2021 ਨੂੰ ਕੀਤਾ ਗਿਆ। ਵਕੀਲ ਨੇ ਆਪਣੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਹੈ ਕਿ ਸ਼ੋਅ ਦੇ ਕਲਾਕਾਰਾਂ ਨੂੰ ਇੱਕ ਸ਼ਰਾਬੀ ਅਦਾਲਤ ਦੇ ਕਮਰੇ ਵਿੱਚ ਕੰਮ ਕਰਦੇ ਦਿਖਾਇਆ ਗਿਆ ਸੀ ਜਿਸ ਵਿੱਚ ਅਦਾਲਤ ਦਾ ਅਪਮਾਨ ਕੀਤਾ ਗਿਆ ਸੀ।