ਅਦਾਕਾਰਾ ਯੁਵਿਕਾ ਚੌਧਰੀ ਦੇ ਖਿਲਾਫ ਮਾਮਲਾ ਦਰਜ਼, ਸੋਸ਼ਲ ਮੀਡੀਆ ਤੇ ਕੀਤੀ ਸੀ ਭੱਦੀ ਟਿੱਪਣੀ
ਇੱਕ ਮਾਮਲੇ ਵਿੱਚ ਹਾਂਸੀ ਪੁਲਿਸ ਨੇ ਅਦਾਕਾਰਾ ਯੁਵਿਕਾ ਚੌਧਰੀ ਖਿਲਾਫ ਐਫਆਈਆਰ ਦਰਜ ਕੀਤੀ ਹੈ। ਅਨੁਸੂਚਿਤ ਜਾਤੀ ਅਧਿਕਾਰ ਮੰਚ ਦੇ ਕਾਰਜਕਰਤਾ ਰਜਤ ਕਲਸਨ ਨੇ 26 ਮਈ ਨੂੰ ਹਾਂਸੀ ਦੀ ਸੁਪਰਡੈਂਟ ਨਿਤਿਕਾ ਗਹਿਲੋਤ ਨੂੰ ਸ਼ਿਕਾਇਤ ਕੀਤੀ ਸੀ ਕਿ ਯੁਵਿਕਾ ਚੌਧਰੀ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜਾਰੀ ਕੀਤਾ ਸੀ। ਇਸ ਵਿਚ ਉਸ ਨੇ ਅਨੁਸੂਚਿਤ ਜਾਤੀਆਂ ਲਈ ਅਪਮਾਨਜਨਕ ਟਿੱਪਣੀ ਕੀਤੀ ਹੈ ।
Pic Courtesy: Instagram
ਹੋਰ ਪੜ੍ਹੋ :
ਗਾਇਕ ਸੁਖਵਿੰਦਰ ਸੁੱਖੀ ਨੇ ਸਾਂਝੀ ਕੀਤੀ ਰਵਿੰਦਰ ਗਰੇਵਾਲ ਦੇ ਨਾਲ ਪੁਰਾਣੀ ਤਸਵੀਰ, ਤੀਜੇ ਬਾਰੇ ਪੁੱਛਿਆ ਇਹ ਸਵਾਲ
Pic Courtesy: Instagram
ਸ਼ਿਕਾਇਤ ਕਰਨ ਵਾਲੇ ਵੀਡੀਓ ਦੀ ਸੀਡੀ ਵੀ ਪੁਲਿਸ ਨੂੰ ਸੌਂਪੀ ਹੈ ।ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾਏਗੀ। ਜਾਂਚ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਧਰ ਵਿਵਾਦ ਵਧਦਾ ਵੇਖ ਯੁਵਿਕਾ ਨੇ ਇਸ ਮਾਮਲੇ ਵਿੱਚ ਟਵੀਟ ਕਰਕੇ ਮੁਆਫੀ ਮੰਗ ਲਈ ਹੈ।
Pic Courtesy: Instagram
ਉਸਨੇ ਟਵੀਟ ਕਰਕੇ ਲਿਖਿਆ, ‘ਹੈਲੋ ਦੋਸਤੋ, ਮੈਨੂੰ ਨਹੀਂ ਪਤਾ ਸੀ ਕਿ ਉਸ ਸ਼ਬਦ ਦਾ ਕੀ ਅਰਥ ਸੀ, ਜਿਸਦੀ ਵਰਤੋਂ ਮੈਂ ਆਪਣੀ ਵੀਡੀਓ ਵਿਚ ਕੀਤੀ ਸੀ। ਮੈਂ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ …ਮੈਂ ਸਾਰਿਆਂ ਤੋਂ ਮੁਆਫੀ ਮੰਗਦੀ ਹਾਂ। ਉਮੀਦ ਹੈ ਤੁਸੀਂ ਸਾਰੇ ਸਮਝ ਗਏ ਹੋਵੋਗੇ।