95 ਸਾਲ ਦੀ ਬੇਬੇ ਨੇ ਬਣਾਇਆ ਹੋਇਆ ਹੈ ਵਿਸ਼ਵ ਰਿਕਾਰਡ, ਜਿਮਨਾਸਟਿਕ ਦੇ ਕਰਤਬ ਦੇਖ ਕੇ ਹੋ ਜਾਂਦਾ ਹੈ ਹਰ ਕੋਈ ਹੈਰਾਨ, ਵੀਡੀਓ ਵਾਇਰਲ
ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਵਿੱਚ ਇਕ 95 ਸਾਲਾਂ ਦੀ ਔਰਤ ਦਾ ਜਿਮਨਾਸਟ ਕਰਦੀ ਦਿਖਾਈ ਦੇ ਰਹੀ ਹੈ। ਇਸ ਔਰਤ ਦਾ ਨਾਮ ਓਹਾਨਾ ਕਵਾਸ ਹੈ। ਇੱਥੇ ਹੀ ਬਸ ਨਹੀਂ ਇਸ ਔਰਤ ਨੇ 2012 ਵਿਚ ਸਭ ਤੋਂ ਬਜ਼ੁਰਗ ਜਿਮਨਾਸਟ ਖਿਤਾਬ ਵੀ ਆਪਣੇ ਨਾਂਅ ਕੀਤਾ ਸੀ ।
ਹੋਰ ਪੜ੍ਹੋ :
ਖ਼ਬਰਾਂ ਮੁਤਾਬਿਕ ਕਵਾਸ ਸ਼ੁਰੂ ਤੋਂ ਜਿਮਨਾਸਟ ਨਹੀਂ ਕਰਦੀ ਸੀ ਬਲਕਿ ਉਹ ਅਥਲੀਟ ਸੀ। ਉਸਦਾ ਦਾ ਜਨਮ 1925 ਵਿਚ ਹੋਇਆ ਸੀ। ਉਸਨੇ ਸ਼ੁਰੂ ਵਿਚ ਨੌਂ ਸਾਲਾਂ ਦੀ ਉਮਰ ਵਿਚ ਜਿਮਨਾਸਟਿਕ ਦੀ ਸ਼ੁਰੂਆਤ ਕੀਤੀ। ਉਸ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੈਂਡਬਾਲ ਲਈ ਖੇਡ ਛੱਡਣ ਦਾ ਫੈਸਲਾ ਕੀਤਾ ਅਤੇ ਉਹ ਹੈਂਡਬਾਲ ਵਿੱਚ ਵੀ ਬਹੁਤ ਵਧੀਆ ਸੀ।
ਪਰ 67 ਸਾਲ ਦੀ ਉਮਰ ਤੋਂ ਬਾਅਦ ਉਸ ਨੇ ਦੁਬਾਰਾ ਜਿਮਨਾਸਟਿਕ ਸ਼ੁਰੂ ਕੀਤਾ । ਅਪ੍ਰੈਲ 2012 ਵਿੱਚ, ਕਵਾਸ ਨੇ ਰੋਮ ਵਿੱਚ ਇੱਕ ਫਲੋਰ-ਐਂਡ-ਬੀਮ ਰੂਟੀਨ ਪੇਸ਼ ਕੀਤੀ, ਅਤੇ 86 ਸਾਲ ਦੀ ਉਮਰ ਵਿੱਚ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਆਪਣਾ ਨਾਂਅ ਦਰਜ ਕਰਵਾਇਆ ।
https://twitter.com/RexChapman/status/1341514204667400193