90 ਦੇ ਦਹਾਕੇ ਦਾ ਪ੍ਰਸਿੱਧ ਗਾਇਕ ਲੱਕੀ ਅਲੀ ਸੋਸ਼ਲ ਮੀਡੀਆ ‘ਤੇ ਛਾਇਆ

Reported by: PTC Punjabi Desk | Edited by: Shaminder  |  November 16th 2020 11:53 AM |  Updated: November 16th 2020 11:53 AM

90 ਦੇ ਦਹਾਕੇ ਦਾ ਪ੍ਰਸਿੱਧ ਗਾਇਕ ਲੱਕੀ ਅਲੀ ਸੋਸ਼ਲ ਮੀਡੀਆ ‘ਤੇ ਛਾਇਆ

ਲੱਕੀ ਅਲੀ ਜਿਨ੍ਹਾਂ ਦੀ ਆਵਾਜ਼ ਸੁਣ ਕੇ ਹੀ ਅਸੀਂ ਵੱਡੇ ਹੋਏ ਹਾਂ । ਉਨ੍ਹਾਂ ਦੀ ਸੁਰੀਲੀ ਅਤੇ ਰੂਹਾਨੀ ਆਵਾਜ਼ ਅੱਜ ਵੀ ਦਿਲਾਂ ਨੂੰ ਸਕੂਨ ਦਿੰਦੀ ਹੈ । ਉਨ੍ਹਾਂ ਨੇ ‘ਤੇਰੀ ਯਾਦੇਂ’, ‘ਓ ਸਨਮ’ ਵਰਗੇ ਕਈ ਬਹੁਤ ਹੀ ਖੂਬਸੂਰਤ ਗੀਤ ਦੇ ਕੇ ਖੁਦ ਨੂੰ ਬਿਹਤਰੀਨ ਇੰਡੀ ਪੌਪ ਕਲਾਕਾਰਾਂ ਵੱਜੋਂ ਸਥਾਪਤ ਕੀਤਾ। ਇਸ ਤੋਂ ਬਾਅਦ ‘ਕਹੋ ਨਾ ਪਿਆਰ ਹੈ’, ‘ਨਾਂ ਤੁਮ ਜਾਨੋਂ ਨਾ ਹਮ’ ਵਰਗੇ ਗੀਤਾਂ ਦੇ ਨਾਲ ਬਾਲੀਵੁੱਡ ‘ਚ ਸ਼ੁਰੂਆਤ ਕੀਤੀ ।

luxky ali

90 ਦੇ ਦਹਾਕੇ ਦਾ ਇਸ ਪ੍ਰਸਿੱਧ ਗਾਇਕ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । 90 ਦੇ ਦਹਾਕੇ ਦੇ ਸਭ ਤੋਂ ਮਸ਼ਹੂਰ ਗਾਇਕਾਂ ਚੋਂ ਇੱਕ ਲੱਕੀ ਅਲੀ  ਇੱਕ ਵਾਰ ਫਿਰ ਲੋਕਾਂ ਵਿਚ ਫੇਮਸ ਹੋ ਗਿਆ ਹੈ।ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਅਦਾਕਾਰ ਗੁਰਮੀਤ ਚੌਧਰੀ ਨੇ ਕੋਰੋਨਾ ਦੇ ਮਰੀਜ਼ਾਂ ਲਈ ਦਾਨ ਕੀਤਾ ਪਲਾਜ਼ਮਾ

lucky ali

ਉਸ ਦੀ ਇੱਕ ਵੀਡੀਓ ਯੂ-ਟਿਊਬ ‘ਤੇ ਖੂਬ ਪਸੰਦ ਕੀਤੀ ਜਾ ਰਹੀ ਹੈ, ਜਿਸ ‘ਚ ਉਹ ਆਪਣੇ ਫੇਮਸ ਗਾਣੇ 'ਓ ਸਨਮ'  ਗਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਚ ਉਹ ਗਿਟਾਰ ਵੀ ਵਜਾਉਂਦਾ ਦਿਖਾਈ ਦੇ ਰਿਹਾ ਹੈ।

lucky ali

ਫੋਟੋਗ੍ਰਾਫਰ ਸਾਦ ਖ਼ਾਨ ਨੇ ਇਸ ਤਾਜ਼ਾ ਵੀਡੀਓ ਨੂੰ ਆਪਣੇ ਕੈਮਰੇ ਵਿਚ ਕੈਦ ਕੀਤਾ ਅਤੇ ਫਿਰ ਇਸ ਨੂੰ ਸ਼ੇਅਰ ਕੀਤਾ।

 

View this post on Instagram

 

A post shared by Lucky Ali (@officialluckyali)

ਵੀਡੀਓ ਵਿਚ ਲੱਕੀ ਦੇ ਚਿਹਰੇ 'ਤੇ ਮੁਸਕੁਰਾਹਟ ਹੈ ਤੇ ਉਹ ਗਿਟਾਰ ਵਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network