ਜਵਾਨ ਲੋਕਾਂ ਨੂੰ ਮਾਤ ਪਾਉਂਦੀ ਇਸ 70 ਸਾਲ ਦੀ ਦਾਦੀ ਨੇ ਪੁਲ੍ਹ ਤੋਂ ਗੰਗਾ ਨਦੀ 'ਚ ਮਾਰੀ ਛਾਲ

Reported by: PTC Punjabi Desk | Edited by: Pushp Raj  |  July 01st 2022 10:36 AM |  Updated: July 01st 2022 10:43 AM

ਜਵਾਨ ਲੋਕਾਂ ਨੂੰ ਮਾਤ ਪਾਉਂਦੀ ਇਸ 70 ਸਾਲ ਦੀ ਦਾਦੀ ਨੇ ਪੁਲ੍ਹ ਤੋਂ ਗੰਗਾ ਨਦੀ 'ਚ ਮਾਰੀ ਛਾਲ

70 year old 'dadi' jumps in river Ganga: ਕਿਹਾ ਜਾਂਦਾ ਹੈ ਕਿ ਉਮਰ ਮਹਿਜ਼ ਇੱਕ ਨੰਬਰ ਹੈ, ਉਮਰ ਨੂੰ ਪਰੇ ਰੱਖ ਕੇ ਲੋਕਾਂ ਨੂੰ ਆਪਣੀ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਉਣਾ ਚਾਹੀਦਾ ਹੈ। ਇਸੇ ਗੱਲ ਨੂੰ ਸਾਬਿਤ ਕਰਦੀ ਹੋਈ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਇੱਕ 70 ਸਾਲ ਦੀ ਬਜ਼ੁਰਗ ਮਹਿਲਾ ਨੇ ਅਜਿਹਾ ਕਾਰਨਾਮਾ ਕਰ ਵਿਖਾਇਆ ਹੈ, ਜਿਸ ਨਾਲ ਉਹ ਜਵਾਨਾਂ ਨੂੰ ਮਾਤ ਪਾਉਂਦੀ ਨਜ਼ਰ ਆ ਰਹੀ ਹੈ।

Image Source: Twitter

ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਬਜ਼ੁਰਗ ਮਹਿਲਾ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਮਹਿਲਾ ਦੀ ਉਮਰ 70 ਸਾਲ ਤੋਂ ਵੱਧ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿੱਚ ਇਹ 70 ਸਾਲਾ ਬਜ਼ੁਰਗ ਮਹਿਲਾ ਇੱਕ ਪੁਲ ਤੋਂ ਛਾਲ ਮਾਰ ਕੇ ਨਦੀ ਵਿੱਚ ਜਾਂਦੀ ਹੋਈ ਵਿਖਾਈ ਦੇ ਰਹੀ ਹੈ।

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੰਗਾ ਨਦੀ 'ਚ ਇਸ਼ਨਾਨ ਕਰਨ ਵਾਲੀ ਇਸ ਬਜ਼ੁਰਗ ਮਹਿਲਾ ਪਹਿਲਾਂ ਹਰਕੀਪੌੜੀ ਦੇ ਪੁਲ'ਤੇ ਜਾਂਦੀ ਹੈ ਉਹ ਇਥੋਂ ਗੰਗਾ ਨਦੀ 'ਚ ਛਾਲ ਮਾਰਦੀ ਹੈ ਤੇ ਆਰਾਮ ਨਾਲ ਤੈਰਦੀ ਹੋਈ ਗੰਗਾ ਨਦੀ 'ਚ ਡੁੱਬਕੀ ਲਗਾ ਕੇ ਦੂਜੇ ਪਾਸੇ ਚੱਲੀ ਜਾਂਦੀ ਹੈ।

Image Source: Twitter

ਜਾਣਕਾਰੀ ਮੁਤਾਬਕ ਇਹ ਵੀਡੀਓ ਹਰਕੀਪੌੜੀ ਹਰਿਦੁਆਰ ਦੀ ਦੱਸੀ ਜਾ ਰਹੀ ਹੈ। ਬਜ਼ੁਰਗ ਮਹਿਲਾ ਦਾ ਇਹ ਕਾਰਨਾਮਾ ਵੇਖ ਵੱਡੀ ਗਿਣਤੀ 'ਚ ਲੋਕਾਂ ਨੇ ਉਸ ਦੀ ਸ਼ਲਾਘਾ ਕੀਤੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਇਸ ਵੀਡੀਓ 'ਤੇ ਕਮੈਂਟ ਕਰਕੇ ਆਪੋ-ਆਪਣੀ ਪਤ੍ਰੀਕਿਰਿਆ ਦੇ ਰਹੇ ਹਨ।

ਕਈ ਲੋਕਾਂ ਨੇ ਆਖਿਆ ਕਿ ਪੁਰਾਣੀਆਂ ਖੁਰਾਕਾਂ ਦਾ ਅਸਰ ਅੱਜ ਵੀ ਵਿਖਾਈ ਦਿੰਦਾ ਹੈ। ਇਹ ਦਾਦੀ ਨੌਜਵਾਨ ਮੁੰਡੇ-ਕੁੜੀਆਂ ਨੂੰ ਮਾਤ ਪਾਉਂਦੀ ਨਜ਼ਰ ਆ ਰਹੀ ਹੈ। ਜਿਥੇ ਇੱਕ ਪਾਸੇ ਕੁਝ ਲੋਕਾਂ ਇਸ ਬਜ਼ੁਰਗ ਮਹਿਲਾ ਦੀ ਦਲੇਰੀ ਲਈ ਤਾਰੀਫ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਕੁਝ ਲੋਕ ਇਸ ਨੂੰ ਗ਼ਲਤ ਕਰਾਰ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਅਜਿਹੀਆਂ ਹਰਕਤਾਂ ਨੂੰ ਵਧਾਵਾ ਨਹੀਂ ਦੇਣਾ ਚਾਹੀਦਾ ਹੈ।

Image Source: Twitter

ਹੋਰ ਪੜ੍ਹੋ: ਵਿੱਕੀ ਕੌਸ਼ਲ ਨੇ ਸ਼ੇਅਰ ਕੀਤੀ ਮਸ਼ਹੂਰ ਸ਼ਾਇਰ ਗੁਲਜ਼ਾਰ ਨਾਲ ਖੂਬਸੂਰਤ ਤਸਵੀਰ, ਫੈਨਜ਼ ਨੂੰ ਆ ਰਹੀ ਪਸੰਦ

ਉਥੇ ਹੀ ਦੂਜੇ ਪਾਸੇ ਕੁਝ ਲੋਕ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸਨ। ਹਿੰਦੂਆਂ ਲਈ ਗੰਗਾ ਨਦੀ ਪਵਿੱਤਰ ਹੈ। ਲੋਕ ਵਿਸ਼ਵ ਪੱਧਰ 'ਤੇ ਹਰਿਦੁਆਰ ਦੀ ਯਾਤਰਾ ਕਰਦੇ ਹਨ ਜੋ ਭਾਰਤ ਵਿੱਚ ਸਭ ਤੋਂ ਪਵਿੱਤਰ ਸਥਾਨ ਵਜੋਂ ਜਾਣਿਆ ਜਾਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network