63 ਸਾਲ ਦੇ ਸਾਬਕਾ ਭਾਰਤੀ ਕ੍ਰਿਕਟਰ ਦੂਜੀ ਵਾਰ ਚੜ੍ਹਨ ਜਾ ਰਹੇ ਨੇ ਘੋੜੀ

Reported by: PTC Punjabi Desk | Edited by: Shaminder  |  April 25th 2022 05:40 PM |  Updated: April 25th 2022 05:40 PM

63 ਸਾਲ ਦੇ ਸਾਬਕਾ ਭਾਰਤੀ ਕ੍ਰਿਕਟਰ ਦੂਜੀ ਵਾਰ ਚੜ੍ਹਨ ਜਾ ਰਹੇ ਨੇ ਘੋੜੀ

ਸਾਬਕਾ ਭਾਰਤੀ ਕ੍ਰਿਕਟਰ ਅਰੁਣ ਲਾਲ (Arun lal )  63 ਸਾਲ ਦੀ ਉਮਰ ‘ਚ ਦੂਜਾ ਵਿਆਹ (Wedding) ਕਰਵਾਉਣ ਜਾ ਰਹੇ ਹਨ । ਇਹ ਵਿਆਹ ਦੋ ਮਈ ਨੂੰ ਕੋਲਕਾਤਾ ‘ਚ ਹੋਣ ਜਾ ਰਿਹਾ ਹੈ । ਇਸ ਵਿਆਹ ‘ਚ ਕ੍ਰਿਕਟਰ ਦੇ ਨਜ਼ਦੀਕੀ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਣਗੇ । ਸੋਸ਼ਲ ਮੀਡੀਆ ‘ਤੇ ਇਸ ਵਿਆਹ ਦਾ ਕਾਰਡ ਵੀ ਵਾਇਰਲ ਹੋ ਰਿਹਾ ਹੈ ।

Arun lal - image from google

ਹੋਰ ਪੜ੍ਹੋ : ਕ੍ਰਿਕਟਰ ਸ਼ਿਖਰ ਧਵਨ ਦਾ ਇਹ ਅੰਦਾਜ਼ ਵੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ , ਵੇਖੋ ਵੀਡੀਓ

ਅਰੁਣ ਲਾਲ ਦੀ ਪਤਨੀ ਦਾ ਨਾਮ ਬੁਲਬੁਲ ਸਾਹਾ ਹੈ ਅਤੇ ਉਸ ਦੀ ਉਮਰ 38ਸਾਲ ਹੈ ਅਤੇ ਅਰੁਣ ਤੋਂ 28 ਸਾਲ ਛੋਟੀ ਹੈ ।ਖ਼ਬਰਾਂ ਮੁਤਾਬਕ ਅਰੁਣ ਦਾ ਵਿਆਹ ਉਸ ਦੀ ਪਹਿਲੀ ਪਤਨੀ ਰੀਨਾ ਦੀ ਰਜ਼ਾਮੰਦੀ ਦੇ ਨਾਲ ਹੋ ਰਿਹਾ ਹੈ । ਕਿਉਂਕਿ ਰੀਨਾ ਨਾਲ ਸਾਬਕਾ ਕ੍ਰਿਕਟਰ ਦਾ ਤਲਾਕ ਹੋ ਚੁੱਕਿਆ ਹੈ ਅਤੇ ਰੀਨਾ ਕਾਫੀ ਬੀਮਾਰ ਵੀ ਰਹਿੰਦੀ ਹੈ ।

Arun lal- image From google

ਹੋਰ ਪੜ੍ਹੋ : ਅਦਾਕਾਰਾ ਜੈਕਲੀਨ ਫਰਨਾਡੇਜ਼ ਨੇ ਪਹਿਨੀ ਏਨੀਂ ਮਹਿੰਗੀ ਜੁੱਤੀ, ਕੀਮਤ ਸੁਣ ਕੇ ਉੱਡ ਜਾਣਗੇ ਹੋਸ਼

ਦੋਵਾਂ ਦੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ । ਅਰੁਣ ਦਾ ਆਪਣੀ ਪਹਿਲੀ ਪਤਨੀ ਰੀਨਾ ਦੇ ਨਾਲ ਤਲਾਕ ਹੋ ਚੁੱਕਿਆ ਹੈ ।ਉਹ ਬੰਗਾਲ ਰਣਜੀ ਟਰਾਫੀ ਟੀਮ ਦੇ ਕੋਚ ਹਨ। ਅਰੁਣ ਦੀ ਦੇਖ ਰੇਖ ‘ਚ ਬੰਗਾਲ ਦੀ ਟੀਮ ਨੇ 13 ਸਾਲ ਬਾਅਦ 2020 ਚ ਰਣਜੀ ਟਰਾਫੀ ‘ਚ ਜਗ੍ਹਾ ਬਣਾਈ ਸੀ ।

Arun lal , image From google

ਖ਼ਬਰਾਂ ਮੁਤਾਬਕ ਵਿਆਹ ‘ਚ ਬੰਗਾਲ ਕ੍ਰਿਕਟ ਸੰਘ ਦੇ ਕੁਝ ਚੋਣਵੇਂ ਮੈਂਬਰਾਂ ਤੋਂ ਇਲਾਵਾ, ਕੁਝ ਨਜ਼ਦੀਕੀ ਦੋਸਤ ਅਤੇ ਰਿਸ਼ਤੇਦਾਰ ਸ਼ਾਮਿਲ ਹੋਣਗੇ ।ਇਸ ਤੋਂ ਇਲਾਵਾ ਕਪਲ ਦਾ ਰਿਸੈਪਸ਼ਨ ਵੀ ਪੀਅਰਲੈਡ ਇਨ ਹੋਟਲ ‘ਚ ਹੋਵੇਗਾ । ਇਸ ਵਿਆਹ ਦੀ ਸੋਸ਼ਲ ਮੀਡੀਆ ‘ਤੇ ਵੀ ਖੂਬ ਚਰਚਾ ਹੋ ਰਹੀ ਹੈ ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network