ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਨਾਲ ਹੋਈ ਮੁਠਭੇੜ ‘ਚ ਪੰਜਾਬ ਦੇ 4 ਜਵਾਨ ਸ਼ਹੀਦ, ਸ਼ਹੀਦ ਗੱਜਣ ਸਿੰਘ ਦਾ ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
ਜੰਮੂ ਕਸ਼ਮੀਰ ਦੇ ਪੁੰਛ ‘ਚ ਅੱਤਵਾਦੀਆਂ ਦੇ ਨਾਲ ਹੋਈ ਮੁਠਭੇੜ ‘ਚ ਪੰਜਾਬ ਦੇ ਚਾਰ ਜਵਾਨ ਸ਼ਹੀਦ (jawans martyred) ਹੋ ਗਏ ਹਨ । ਇਨ੍ਹਾਂ ਜਵਾਨਾਂ ‘ਚ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ ਅਤੇ ਸਿਪਾਹੀ ਗੱਜਣ ਸਿੰਘ ਸ਼ਾਮਿਲ ਹਨ । ਇਸ ਤੋਂ ਇਲਾਵਾ ਦੋ ਹੋਰ ਜਵਾਨ ਵੀ ਸ਼ਹੀਦ ਹੋਏ ਹਨ । ਇਨ੍ਹਾਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੁੰ ਪੰਜਾਬ ਸਰਕਾਰ ਨੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ।
Image From Instagram
ਹੋਰ ਪੜ੍ਹੋ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਦਿਲਜੀਤ ਦੋਸਾਂਝ ਨੂੰ ਟਵੀਟ ਕਰ ਕੇ ਫ਼ਿਲਮ ‘ਹੌਂਸਲਾ ਰੱਖ’ ਲਈ ਦਿੱਤੀ ਵਧਾਈ …!
ਪੰਜਾਬ ਦੇ ਇਨ੍ਹਾਂ ਸ਼ਹੀਦ ਹੋਏ ਜਵਾਨਾਂ ਦੇ ਸ਼ਹਾਦਤ ‘ਤੇ ਹਰ ਕੋਈ ਸ਼ਰਧਾ ਦੇ ਫੁੱਲ ਭੇਂਟ ਕਰ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਪੁੰਛ ਐਨਕਾਊਂਟਰ 'ਚ ਸ਼ਹੀਦ 4 ਜਵਾਨਾਂ ਤੇ 1 ਜੇਸੀਓ ਦੀ ਸ਼ਹਾਦਤ ਦਾ ਬਦਲਾ ਲੈ ਲਿਆ। ਇਨ੍ਹਾਂ ਦੀ ਸ਼ਹਾਦਤ ਦੇ ਚੰਦ ਘੰਟਿਆਂ ਬਾਅਦ ਹੀ ਫ਼ੌਜ ਨੇ ਮੁਕਾਬਲੇ 'ਚ ਲਸ਼ਕਰ ਦੇ ੩ ਅੱਤਵਾਦੀਆਂ ਨੂੰ ਮਾਰ ਮੁਕਾਇਆ।
image From Instagram
ਆਈਜੀਪੀ ਕਸ਼ਮੀਰ ਵਿਜੈ ਕੁਮਾਰ ਨੇ ਦੱਸਿਆ ਮਾਰੇ ਗਏ ਤਿੰਨਾਂ ਅੱਤਵਾਦੀਆਂ 'ਚੋਂ ਇਕ ਦੀ ਪਛਾਣ ਗਾਂਦਰਬਲ ਦੇ ਮੁਖ਼ਤਾਰ ਸ਼ਾਹ ਦੇ ਰੂਪ 'ਚ ਹੋਈ ਹੈ ਜੋ ਬਿਹਾਰ ਦੇ ਇਕ ਰੇਹੜੀ ਵਾਲੀ ਵੀਰੇਂਦਰ ਪਾਸਵਾਨ ਦੀ ਹੱਤਿਆ ਕਰ ਕੇ ਸ਼ੋਪੀਆਂ ਸ਼ਿਫਟ ਹੋ ਗਿਆ ਸੀ। ਅੱਤਵਾਦੀਆਂ ਕੋਲੋਂ ਭਾਰੀ ਮਾਤਰਾ 'ਚ ਗੋਲਾ-ਬਾਰੂਦ ਬਰਾਮਦ ਹੋਏ ਹਨ। ਸ਼ਹੀਦ ਗੱਜਣ ਸਿੰਘ ਦਾ ਵਿਆਹ ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ੧੩ ਅਕਤੂਬਰ ਨੂੰ ਹੀ ੧੦ ਦਿਨਾਂ ਦੀ ਛੁੱਟੀ ‘ਤੇ ਉਹ ਆਪਣੇ ਘਰ ਜਾਣ ਵਾਲੇ ਸਨ ।ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ।