ਪਤੀ ਪਤਨੀ ਦੀ ਨੌਕ-ਝੋਕ ਨੂੰ ਬਿਆਨ ਕਰਦਾ ਹੈ ਸ਼ੈਰੀ ਮਾਨ ਦਾ ਨਵਾਂ ਗਾਣਾ 'ਤਿੰਨ ਫਾਇਰ'
ਗਾਇਕ ਸ਼ੈਰੀ ਮਾਨ ਦਾ ਨਵਾਂ ਗੀਤ 'ਤਿੰਨ ਫਾਇਰ' ਰਿਲੀਜ਼ ਹੋ ਗਿਆ ਹੈ । ਸਨਮ ਭੁੱਲਰ ਤੇ ਪਰਮ ਸੰਧੂ ਵੱਲੋਂ ਲਿਖੇ ਇਸ ਗਾਣੇ ਨੂੰ ਸ਼ੈਰੀ ਮਾਨ ਨੇ ਬਹੁਤ ਹੀ ਖ਼ੂਬਸੂਰਤੀ ਨਾਲ ਗਾਇਆ ਹੈ । ਗਾਣੇ ਦੇ ਮਿਊਜ਼ਿਕ ਦੀ ਗੱਲ ਕੀਤੀ ਜਾਵੇ ਤਾਂ ਇਹ ਮਿਸਟਾ ਬਾਜ਼ ਨੇ ਤਿਆਰ ਕੀਤਾ ਹੈ। ਇਸ ਗਾਣੇ ਵਿੱਚ ਸਲੀਨਾ ਨੇ ਫੀਮੇਲ ਆਰਟਿਸਟ ਦੇ ਤੌਰ ਤੇ ਕੰਮ ਕੀਤਾ ਹੈ ।
https://www.instagram.com/p/BzhZkAeHTBs/
ਇਸ ਗਾਣੇ ਵਿੱਚ ਸ਼ੈਰੀ ਮਾਨ ਨੇ ਪਤੀ ਪਤਨੀ ਦੀ ਖੱਟੀ ਮਿੱਠੀ ਨੋਕ ਝੋਕ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈ ।ਸ਼ੈਰੀ ਮਾਨ ਦੇ ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ । ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਵੱਲੋਂ ਲਗਾਤਾਰ ਇਸ ਗਾਣੇ ਨੂੰ ਲਾਈਕ ਤੇ ਸ਼ੇਅਰ ਕਰ ਰਹੇ ਹਨ ।
https://www.youtube.com/watch?v=NqbqqN_A_dc
ਸ਼ੈਰੀ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਹਿੱਟ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਕੁਝ ਮਹੀਨੇ ਪਹਿਲਾਂ ਹੀ ਉਹਨਾਂ ਦੀ ਫ਼ਿਲਮ ਮੈਰਿਜ਼ ਪੈਲੇਸ ਰਿਲੀਜ਼ ਹੋਈ ਸੀ । ਇਸ ਫ਼ਿਲਮ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।