ਖੇਤੀ ਸੁਧਾਰ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਗਾਇਕ ਜੱਸ ਬਾਜਵਾ ਨੇ ਲੋਕਾਂ ਨੂੰ ਜਗਾਉਂਦੇ ਹੋਏ ਪਾਈ ਪੋਸਟ, ਕਾਲੇ ਝੰਡੇ ਲੈ ਕੇ ਪਹੁੰਚਣ ਦੀ ਕੀਤੀ ਅਪੀਲ
ਅੱਜ ਕਿਸਾਨੀ ਸੰਘਰਸ਼ ਨੂੰ ਛੇ ਮਹੀਨੇ ਪੂਰੇ ਹੋ ਗਏ ਨੇ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰਦੇ ਹੋਏ । 26 ਮਈ ਨੂੰ ਕਿਸਾਨ ਦਿੱਲੀ ਬਾਰਡਰਾਂ ਉੱਤੇ ਚੱਲ ਰਹੇ ਸੰਘਰਸ਼ ਦੇ 6 ਮਹੀਨੇ ਪੂਰੇ ਹੋਣ ਉੱਤੇ 'ਕਾਲਾ ਦਿਵਸ' ਮਨਾ ਰਹੇ ਹਨ। ਜਿਸ ਕਰਕੇ ਪੰਜਾਬ ਦੇ ਲੋਕ ਵੀ ਆਪਣੇ ਘਰਾਂ 'ਤੇ ਕਾਲੇ ਝੰਡੇ ਲਹਿਰਾ ਕੇ ਆਪਣਾ ਸਮਰਥਨ ਦੇ ਰਹੇ ਨੇ।
image source-youtube
ਹੋਰ ਪੜ੍ਹੋ : ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਨਾਲ ਗਾਇਕ ਜੱਸ ਬਾਜਵਾ ਨੇ ਸਾਂਝਾ ਕੀਤਾ ਆਪਣੇ ਨਵੇਂ ਕਿਸਾਨੀ ਗੀਤ ‘Hoka ’ ਦਾ ਪੋਸਟਰ
Image Source: instagram
ਇਸ ਕਾਲੇ ਦਿਵਸ ਦੇ ਚੱਲਦੇ ਪੰਜਾਬੀ ਕਲਾਕਾਰ ਵੀ ਆਪਣਾ ਪੂਰਾ ਸਮਰਥਨ ਦੇ ਰਹੇ ਨੇ। ਗਾਇਕ ਜੱਸ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਲੋਕਾਂ ਨੂੰ ਟੋਲ ਪਲਾਜਾ ਭਾਗੋਮਾਜਰਾ ਖਰੜ, ਮੋਹਾਲੀ ਪਹੁੰਚ ਕੇ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਦੱਸ ਦਈਏ ਹਾਲ ਹੀ ‘ਚ ਜੱਸ ਬਾਜਵਾ ਦਾ ਕਿਸਾਨੀ ਗੀਤ ਹੋਕਾ ਰਿਲੀਜ਼ ਹੋਇਆ ਹੈ । ਇਹ ਗੀਤ ਕਿਸਾਨੀ ਸੰਘਰਸ਼ 'ਚ ਜੋਸ਼ ਭਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਕਿਸਾਨੀ ਗੀਤਾਂ ਦੇ ਨਾਲ ਇਸ ਸੰਘਰਸ਼ ਨੂੰ ਆਪਣਾ ਸਮਰਥਨ ਦੇ ਚੁੱਕੇ ਨੇ।
Image Source: instagram
ਮਾਰੂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਨੂੰ ਦਿੱਲੀ ਬਾਰਡਰਾਂ 'ਤੇ ਚੱਲਦੇ ਹੋਏ 26 ਮਈ ਨੂੰ 6 ਮਹੀਨੇ ਪੂਰੇ ਹੋ ਗਏ ਨੇ। ਪੰਜਾਬ 'ਚ ਇਹ ਅੰਦੋਲਨ ਦਿੱਲੀ ਆਉਣ ਤੋਂ ਦੋ-ਢਾਈ ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਸੀ। ਦੇਸ਼ ਦੇ ਸਾਰੇ ਹੀ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਦੀਆਂ ਬਰੂਹਾਂ ਉੱਤੇ ਬੈਠ ਸੰਘਰਸ਼ ਕਰ ਰਹੇ ਨੇ।
View this post on Instagram