ਨਾਈਟ ਕਲੱਬ ‘ਚ ਡਾਂਸ ਕਰਦੇ-ਕਰਦੇ ਮਰ ਗਏ 21 ਲੋਕ, ਜਾਣੋ ਪੂਰੀ ਖ਼ਬਰ
ਦੱਖਣੀ ਅਫਰੀਕਾ ਦੇ ਟੇਵਰਨ ਸਥਿਤ ਇੱਕ ਨਾਈਟ ਕਲੱਬ (Night Club) ‘ਚ 21 ਨੌਜਵਾਨਾਂ ਦੀ ਮੌਤ (Death) ਹੋ ਗਈ । ਜਿਸ ‘ਚ ਇੱਕ ਤੇਰਾਂ ਸਾਲ ਦਾ ਮੁੰਡਾ ਵੀ ਸ਼ਾਮਿਲ ਹੈ । ਇਨ੍ਹਾਂ ਮ੍ਰਿਤਕ ਨੌਜਵਾਨਾਂ ਦੀ ਮੌਤ ਕਿਵੇਂ ਹੋਈ ਇਸ ਦਾ ਖੁਲਾਸਾ ਹਾਲੇ ਨਹੀਂ ਹੋ ਪਾਇਆ ਹੈ । ਇਨ੍ਹਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਦੇ ਲਈ ਹਸਪਤਾਲ ‘ਚ ਲਿਜਾਇਆ ਗਿਆ ਹੈ ।
ਹੋਰ ਪੜ੍ਹੋ : ਕਰੀਨਾ ਕਪੂਰ ਪਰਿਵਾਰ ਸਮੇਤ ਲੰਡਨ ‘ਚ ਵੈਕੇਸ਼ਨ ਦਾ ਲੈ ਰਹੀ ਅਨੰਦ, ਵੇਖੋ ਤਸਵੀਰਾਂ
ਖਬਰਾਂ ਮੁਤਾਬਕ ਨਾਂ ਤਾਂ ਉਸ ਨਾਈਟ ਕਲੱਬ ‘ਚ ਜ਼ਹਿਰੀਲਾ ਪਦਾਰਥ ਸੀ ਅਤੇ ਨਾਂ ਹੀ ਕਿਸੇ ਤਰ੍ਹਾਂ ਦੀ ਕੋਈ ਭਗਦੜ ਹੀ ਮੱਚੀ ਸੀ ਕਿ ਜਿਸ ਕਾਰਨ ਏਨਾਂ ਵੱਡਾ ਜਾਨੀ ਨੁਕਸਾਨ ਹੁੰਦਾ । ਇਨ੍ਹਾਂ ਨੌਜਵਾਨਾਂ ਦੀ ਮੌਤ ਦੇ ਕਾਰਨਾਂ ਦਾ ਸਪੱਸ਼ਟ ਨਹੀਂ ਹੋ ਸਕਿਆ ਹੈ । ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਹੋਰ ਪੜ੍ਹੋ : ਭਰਾ ਸਿੱਧੂ ਮੂਸੇਵਾਲਾ ਦੇ ਨਾਲ ਬਿਤਾਏ ਖੁਸ਼ਨੁਮਾ ਪਲਾਂ ਦਾ ਵੀਡੀਓ ਸਾਂਝਾ ਕਰਕੇ ਭਾਵੁਕ ਹੋਈ ਭੈਣ ਅਫਸਾਨਾ ਖ਼ਾਨ
ਪੁਲਿਸ ਅਧਿਕਾਰੀਆਂ ਮੁਤਾਬਕ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ੨੧ ਹੈ ਅਤੇ ਇਸ ਤੋਂ ਪਹਿਲਾਂ ਪੁਲਿਸ ਨੇ ਸਤਾਰਾਂ ਮੌਤਾਂ ਦੀ ਪੁਸ਼ਟੀ ਕੀਤੀ ਸੀ । ਮਰਨ ਵਾਲੇ ਸਾਰੇ ਨੌਜਵਾਨਾਂ ਦੀ ਉਮਰ ੧੩-੧੭ ਸਾਲ ਦੇ ਦਰਮਿਆਨ ਹੈ । ਦੱਸਿਆ ਜਾ ਰਿਹਾ ਹੈ ਕਿ ਉੱਥੇ ਨੌਜਵਾਨਾਂ ਦੇ ਸ਼ਰਾਬ ਪੀਣ ਦੀ ਉਮਰ ਤੈਅ ਕੀਤੀ ਗਈ ਹੈ ਅਤੇ ੧੮ ਸਾਲ ਤੋਂ ਘੱਟ ਉਮਰ ਦਾ ਵਿਅਕਤੀ ਸ਼ਰਾਬ ਨਹੀਂ ਪੀ ਸਕਦਾ । ਪਰ ਅਜਿਹੇ ‘ਚ ਇਸ ਨਾਈਟ ਕਲੱਬ ‘ਚ ੧੮ ਸਾਲ ਤੋਂ ਘੱਟ ਉਮਰ ਦੇ ਨੌਜਵਾਨ ਕਲੱਬ ‘ਚ ਕੀ ਕਰ ਰਹੇ ਸਨ । ਇਸ ਪੱਖ ਤੋਂ ਵੀ ਪੁਲਿਸ ਜਾਂਚ ਕਰ ਰਹੀ ਹੈ ।
View this post on Instagram