2019 ਦੀ ਈਦ ਨੂੰ ਆਵੇਗੀ ਸਲਮਾਨ ਖਾਨ ਦੀ 'ਭਾਰਤ'
ਪਿਛਲੇ ਇਕ ਦਹਾਕੇ ਦੌਰਾਨ, Salman Khan ਨੇ ਈਦ ਦੇ ਤਿਓਹਾਰ ਵਾਲੇ ਦਿਨ ਬਹੁਤ ਫ਼ਿਲਮਾਂ ਰਿਲੀਜ਼ ਕੀਤੀਆਂ ਹਨ ਅਤੇ ਜ਼ਿਆਦਾਤਰ ਉਹ ਫ਼ਿਲਮਾਂ ਸੁਪਰਹਿੱਟ ਰਹੀਆਂ ਨੇ | ਸਲਮਾਨ ਖ਼ਾਨ, ਜੋ ਕਿ ਸਾਊਥ ਦੀਆਂ ਬਹੁਤ ਫ਼ਿਲਮਾਂ ਦੀ ਰੀਮੇਕ ਵਿਚ ਕੰਮ ਕਰ ਚੁੱਕੇ ਨੇ, ਹੁਣ ਇਕ ਕੋਰੀਅਨ ਫਿਲਮ 'Ode to My Father ਦੀ ਆਫੀਸ਼ੀਅਲ ਰੀਮੇਕ, 'ਭਾਰਤ' ਵਿਚ ਨਜ਼ਰ ਆਉਣਗੇ | 'Ode to My Father ਕੋਰੀਆ ਦੇਸ਼ ਦੀ ਕਹਾਣੀ ਸੀ ਜੋ ਕਿ ਇੱਕ ਸਾਧਾਰਨ ਆਦਮੀ ਦੇ ਨਜ਼ਰਿਏ ਵਜੋਂ ਦਿਖੀ ਗਈ ਹੈ |
ਹਾਲਾਂਕਿ ਸਲਮਾਨ ਖਾਨ ਦੀ ਆਖ਼ਿਰੀ ਫਿਲਮ 'Tubelight ਜੋ ਕਿ ਈਦ ਦੇ ਦਿਨ ਹੀ ਰਿਲੀਜ਼ ਹੋਈ ਸੀ, ਫਲਾਪ ਰਹੀ ਸੀ ਪਰ ਉਸਦੇ ਬਾਵਜੂਦ ਸਲਮਾਨ ਖਾਨ ਦੀਆਂ ਫ਼ਿਲਮਾਂ ਦਾ ਈਦ ਦੇ ਦੌਰਾਨ ਦਾ ਰਿਕਾਰਡ ਬਹੁਤ ਵਧੀਆ ਰਿਹਾ ਹੈ 'ਤੇ ਫੇਰ ਭਾਵੇਂ ਉਹ ਸੁਲਤਾਨ ਹੋਵੇ ਤਾ ਜਾਂ ਫਿਰ ਬਜਰੰਗੀ ਭਾਈਜਾਨ |
‘ਭਾਰਤ’ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਕਰ ਰਹੇ ਨੇ ਜੋ ਕਿ ਸੁਲਤਾਨ ਦੇ ਵੀ ਡਾਇਰੈਕਟਰ ਸਨ | ਫਿਲਮ ਦੀ ਸ਼ੂਟਿੰਗ ਅਪ੍ਰੈਲ 2018 ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ ਜੋ ਕਿ ਆਬੂ ਧਾਬੀ, ਸਪੇਨ, ਦਿੱਲੀ ਅਤੇ ਪੰਜਾਬ ਵਿਚ ਹੋਵੇਗੀ |
ਹਾਲਾਂਕਿ ਸਲਮਾਨ ਖਾਨ ਦੇ ਫੈਨਸ ਨੂੰ ਉਹਨਾਂ ਦੀ ਅਗਲੀ ਫਿਲਮ ਦੇ ਲਈ ਇੰਨਾ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਕਿਉਕਿ 22 ਦਿਸੰਬਰ ਨੂੰ ਉਹਨਾਂ ਦੀ ਫਿਲਮ 'Tiger Zinda He ਰਿਲੀਜ਼ ਹੋਣ ਜਾ ਰਹੀ ਹੈ |