2.0 ਫਿਲਮ ਨੇ ਕਰਵਾਈਆਂ 12000 ਵੈਬਸਾਈਟਾਂ ਬੰਦ , ਜਾਣੋ ਕਿਵੇਂ !
2.0 ਫਿਲਮ ਨੇ ਕਰਵਾਈਆਂ 12000 ਵੈਬਸਾਈਟਾਂ ਬੰਦ : ਰਜਨੀ ਕਾਂਤ ਅਤੇ ਅਕਸ਼ੇ ਕੁਮਾਰ ਦੀ ਨਵੀਂ 'ਤੇ ਪ੍ਰਚਲਿਤ ਫਿਲਮ 2.0 ਵੀਰਵਾਰ ਨੂੰ ਵੱਡੇ ਪਰਦੇ 'ਤੇ ਰਿਲੀਜ਼ ਕਰ ਦਿੱਤੀ ਗਈ ਹੈ। ਉੱਥੇ ਹੀ ਮਦਰਾਸ ਹਾਈਕੋਰਟ ਨੇ 37 ਇੰਟਰਨੈੱਟ ਸਰਵਿਸ ਪ੍ਰੋਵਾਈਡਰਜ਼ (ISPs) ਨੂੰ 12000 ਵੈਬਸਾਈਟ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਵੈਬਸਾਈਟਾਂ ਹਨ ਜਿੰਨ੍ਹਾਂ 'ਤੇ ਤਾਮਿਲ ਫ਼ਿਲਮਾਂ ਦੇ ਪਾਈਰੇਟਡ ਵਰਜ਼ਨ ਦਿਖਾਏ ਜਾਂਦੇ ਹਨ।
ਇਹਨਾ ਲਿਸਟਾਂ 'ਚ 2000 ਤੋਂ ਵੀ ਵੱਧ ਵੈਬਸਾਈਟਾਂ ਨੂੰ 'ਤਾਮਿਲ ਰਾਕਰਜ਼' ਵੱਲੋਂ ਚਲਾਇਆ ਜਾਂਦਾ ਹੈ। ਜਸਟਿਸ ਐੱਮ ਸੁੰਦਰ ਨੇ ਬੁਧਵਾਰ ਨੂੰ ਆਦੇਸ਼ ਦਿੱਤਾ। ਦੱਸ ਦਈਏ ਕਿ ਲਾਇਕਾ ਪ੍ਰੋਡਕਸ਼ਨ ਪ੍ਰਾਈਵੇਟ ਲਿਮਿਟਡ ਨੇ ਇਸ ਲਈ ਇੱਕ ਪਟੀਸ਼ਨ ਦਰਜ ਕਰਵਾਈ ਸੀ।
ਹੋਰ ਪੜ੍ਹੋ : ਦੀਪਿਕਾ – ਰਣਵੀਰ ਦੇ ਰਿਸ਼ੇਪਸ਼ਨ ਬਾਰੇ ਜਾਣੋ ਖਾਣੇ ਤੋਂ ਲੈ ਕੇ ਕੱਪੜਿਆਂ ਤੱਕ ਕੀ ਹੈ ਖਾਸ
ਸ਼ੁਰੂ 'ਚ ਲਾਇਕਾ ਪ੍ਰੋਡਕਸ਼ਨ ਦੇ ਵਕੀਲ ਨੇ ਪਟੀਸ਼ਨ 'ਚ 12,564 ਗੈਰਕਾਨੂੰਨੀ ਵੈਬਸਾਈਟ ਦੀ ਲਿਸਟ ਬਣਾਈ ਸੀ। ਵਕੀਲ ਨੇ ਤਰਕ ਦਿੱਤਾ ਸੀ ਕਿ ਜਦੋਂ 'ਤਾਮਿਲ ਰਾਕਰਜ਼' ਵੈਬਸਾਈਟ ਬਲਾਕ ਹੋ ਜਾਂਦੇ ਤਾਂ ਇਹ ਉਸੇ ਵੇਲੇ ਹੀ ਯੂਨੀਫਾਰਮ ਰਿਸੋਰਸ ਲੋਕੇਟਰ (ਯੂਆਰਐੱਲ) ਜਾਂ ਕਿਸੇ ਹੋਰ ਐਕ੍ਸਟੈਂਸ਼ਨ ਦੇ ਮਹੱਤਵਪੂਰਣ ਹਿੱਸੇ ਨੂੰ ਬਲਦ ਕੇ ਮਿਰਰ ਵੈਬਸਾਈਟ ਬਣਾ ਲੈਂਦੀ ਹੈ। ਵਕੀਲ ਨੇ ਤਾਮਿਲ ਰਾਕਰਜ਼ ਦੇ ਵਿਸਤਾਰ ਦੀ ਸੰਭਾਵਿਤ ਲਿਸਟ ਤਿਆਰ ਕੀਤੀ ਹੈ ਅਤੇ ਅਜਿਹੀਆਂ ਕਈ ਸਾਈਟਾਂ ਦੇ ਖਿਲਾਫ ਇੱਕ ਸੰਦੇਸ਼ ਮੰਗਿਆ ਹੈ।
https://twitter.com/rameshlaus/status/1067837786210758656
ਫਿਲਮ ਕਰਿਟਿਕ ਰਮੇਸ਼ ਬਾਲਿਆ ਨੇ ਦੱਸਿਆ ਕਿ ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਪਹਿਲਾਂ ਰਿਕਾਰਡ ਬਣਾ ਲਿਆ ਹੈ। ਫਿਲਮ ‘2 . 0’ ਦੀ ਐਡਵਾਂਸ ਬੁਕਿੰਗ ਦੇ ਦੌਰਾਨ 1.2 ਮਿਲਿਅਨ ਟਿਕਿਟ ਵੇਚ ਦਿੱਤੇ ਹਨ। ਦੱਸ ਦਈਏ ਕਿ ਤਕਰੀਬਨ 600 ਕਰੋਡ਼ ਦੇ ਬਜਟ ਵਿੱਚ ਬਣੀ 2.0 ਬਾਕਸ ਆਫਿਸ ਉੱਤੇ ਕਮਾਈ ਦੇ ਨਵੇਂ ਰਿਕਾਰਡ ਬਣਾ ਸਕਦੀ ਹੈ। ਟ੍ਰੇਡ ਐਕਸਪਰਟਸ ਦੇ ਮੁਤਾਬਕ , ਮੂਵੀ ਦਾ ਫਰਸਟ ਡੇ ਕਲੇਕਸ਼ਨ 50 ਕਰੋਡ਼ ਹੋਣ ਦਾ ਅਨੁਮਾਨ ਹੈ।