ਇਹਨਾਂ 10 ਪੰਜਾਬੀ ਫ਼ਿਲਮਾਂ ਦੀ ਕਮਾਈ ਸੁਣ ਉੱਡ ਜਾਣਗੇ ਤੁਹਾਡੇ ਹੋਸ਼ , ਦੇਖੋ ਵੀਡੀਓ
ਕਦੇ ਵੇਲਾ ਹੁੰਦਾ ਸੀ ਜਦੋਂ ਪੰਜਾਬੀ ਫਿਲਮਾਂ 'ਚ ਰੁਪਏ ਲਗਾਉਣ ਲਈ ਫਾਈਨੈਂਸਰ ਮਿਲਣੇ ਮੁਸ਼ਕਿਲ ਹੁੰਦੇ ਸੀ , ਕਿਉਂਕਿ ਫ਼ਿਲਮਾਂ 'ਚ ਲੱਗਿਆ ਰੁਪਿਆ ਵਾਪਿਸ ਆ ਜਾਵੇ ਇਸ ਦੇ ਚਾਂਸ ਬਹੁਤ ਘੱਟ ਹੁੰਦੇ ਸੀ। ਪਰ ਅੱਜ ਜਿਸ ਮੁਕਾਮ 'ਤੇ ਪੰਜਾਬੀ ਸਿਨੇਮਾ ਪਹੁੰਚ ਚੁੱਕਿਆ ਹੈ ਬਾਲੀਵੁੱਡ ਦੇ ਪ੍ਰੋਡਿਊਸਰ ਵੀ ਪੰਜਾਬੀ ਫ਼ਿਲਮਾਂ 'ਚ ਰੁਪਏ ਲਗਾ ਰਹੇ ਹਨ। ਕਿਉਂਕਿ ਪੰਜਾਬੀ ਫ਼ਿਲਮਾਂ ਦਾ ਰੈਵੀਨਿਊ ਹੁਣ ਕਰੋੜਾਂ 'ਚ ਪਹੁੰਚ ਚੁੱਕਿਆ ਹੈ। ਅੱਜ ਅਸੀਂ ਉਹਨਾਂ 10 ਪੰਜਾਬੀ ਫ਼ਿਲਮਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿੰਨ੍ਹਾਂ ਦੀ ਕਮਾਈ ਸੁਣ ਹੋਸ਼ ਉੱਡ ਜਾਂਦੇ ਹਨ।
1.ਪੰਜਾਬੀ ਫ਼ਿਲਮਾਂ ਦੀ ਕਮਾਈ 'ਚ ਸਭ ਤੋਂ ਪਹਿਲਾਂ ਨੰਬਰ ਆਉਂਦਾ ਹੈ 'ਕੈਰੀ ਆਨ ਜੱਟਾ2' ਦਾ ਜੋ ਪੰਜਾਬੀ ਇੰਡਸਟਰੀ ਦੀ ਸ਼ਾਨ ਅਤੇ ਮਾਨ ਗਿੱਪੀ ਗਰੇਵਾਲ ਹੋਰਾਂ ਵੱਲੋਂ ਇਸੇ ਸਾਲ ਲਿਆਂਦੀ ਗਈ ਸੀ। ਇਹ ਫਿਲਮ ਕੈਰੀ ਆਨ ਜੱਟਾ ਦਾ ਸਿਕਿਉਇਲ ਸੀ। ਜਿਸ ਨੇ ਕਮਾਈ ਦੀਆਂ ਹੱਦਾਂ ਤੋੜ ਦਿੱਤੀਆਂ ਅਤੇ ਪੰਜਾਬੀ ਫ਼ਿਲਮੀ ਇੰਡਸਟਰੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ। ਫਿਲਮ ਨੇ ਪੂਰੀ ਦੁਨੀਆ 'ਚੋਂ 53 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਨਵੇਂ ਰਿਕਾਰਡ ਪੈਦਾ ਕੀਤੇ ਹਨ।
https://www.youtube.com/watch?v=1E9j4689ZWQ
2.ਪੰਜਾਬੀ ਫਿਲਮ ਇੰਡਸਟਰੀ 'ਚ ਐਨੀਮੇਟਡ ਫ਼ਿਲਮਾਂ ਚੋਣਵੀਆਂ ਹੀ ਬਣੀਆਂ ਹਨ ਜਿੰਨ੍ਹਾਂ 'ਚੋਂ ਇੱਕ ਹੈ 'ਚਾਰ ਸਾਹਿਬਜ਼ਾਦੇ' , ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਦੀ ਸ਼ਹਾਦਤ 'ਤੇ ਅਧਾਰਿਤ ਸੀ। ਭਾਵ ਇੱਕ ਇਤਿਹਾਸਿਕ ਫਿਲਮ ਸੀ। ਫਿਲਮ ਨੇ ਪੂਰੀ ਦੁਨੀਆ 'ਚ ਰਿਲੀਜ਼ ਕੀਤੀ ਗਈ ਅਤੇ 46 ਕਰੋੜ ਰੁਪਏ ਦੀ ਕਮਾਈ ਕੀਤੀ। ਚਾਰ ਸਾਹਿਬਜ਼ਾਦੇ ਫ਼ਿਲਮ ਦੇ ਡਾਇਰੈਕਟਰ ਹੈਰੀ ਬਵੇਜਾ ਸਨ।
https://www.youtube.com/watch?v=V60VT6WvHE4
3.ਕਮਾਈ ਦੇ ਮਾਮਲੇ 'ਚ 3 ਨੰਬਰ ਹੈ ਦਿਲਜੀਤ ਦੋਸਾਂਝ ਦੀ ਫਿਲਮ 'ਸਰਦਾਰ ਜੀ' ਇਸ ਫਿਲਮ ਨੇ 37.6 ਕਰੋੜ ਰੁਪਏ ਦੀ ਵਰਲਡ ਵਾਈਡ ਕਮਾਈ ਕੀਤੀ। ਸਰਦਾਰ ਜੀ ਫਿਲਮ ਪੂਰੀ ਤਰਾਂ ਨਾਲ ਇੱਕ ਕਾਮੇਡੀ ਮਸਾਲਾ ਫਿਲਮ ਸੀ।
https://www.youtube.com/watch?v=MuMcSiIqCpc
4.ਗਿੱਪੀ ਗਰੇਵਾਲ ਪੰਜਾਬੀ ਫਿਲਮ ਇੰਡਸਟਰੀ ਦੇ ਥੱਮ ਬਣ ਚੁੱਕੇ ਹਨ 2017 'ਚ ਆਈ ਉਹਨਾਂ ਦੀ ਫਿਲਮ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਸੀ 'ਮੰਜੇ ਬਿਸਤਰੇ' ਫਿਲਮ ਨੇ ਵਰਲਡ ਵਾਈਡ 31.7 ਕਰੋੜ ਦੀ ਕਮਾਈ ਕੀਤੀ ਹੈ। ਹੁਣ ਗਿੱਪੀ ਗਰੇਵਾਲ ਇਸ ਫਿਲਮ ਦਾ ਸਿਕਿਉਇਲ ਵੀ ਜਲਦ ਹੀ ਲੈ ਕੇ ਆ ਰਹੇ ਹਨ।
https://www.youtube.com/watch?v=bFzb1pBCRSg
5.ਸਭ ਤੋਂ ਵੱਧ ਕਮਾਈ ਵਾਲੀਆਂ ਫ਼ਿਲਮਾਂ ਦੀ ਗੱਲ ਹੋਵੇ ਅਤੇ ਅਮਰਿੰਦਰ ਗਿੱਲ ਅਤੇ ਰੇਥਮ ਬਾਇਜ਼ ਦਾ ਨਾਮ ਨਾ ਆਵੇ ਇਹ ਕਿਦਾਂ ਹੋ ਸਕਦਾ ਹੈ। ਅਮਰਿੰਦਰ ਗਿੱਲ ਦੀ ਫਿਲਮ 'ਅੰਗਰੇਜ਼' ਨੇ 30.7 ਕਰੋੜ ਦੀ ਦੁਨੀਆਂ ਭਰ 'ਚੋਂ ਕਮਾਈ ਕੀਤੀ ਇਹ ਫਿਲਮ 2015 'ਚ ਰਿਲੀਜ਼ ਕੀਤੀ ਗਈ ਸੀ।
https://www.youtube.com/watch?v=A2vcDRAdf5I
6.ਐਮੀ ਵਿਰਕ ਦੀ ਥੋੜੇ ਸਮਾਂ ਪਹਿਲਾਂ ਆਈ ਫਿਲਮ 'ਕਿਸਮਤ' ਨੇ ਨਵੇਂ ਰਿਕਾਰਡ ਬਣਾਏ। ਸਰਗੁਣ ਮਹਿਤਾ ਨਾਲ ਆਈ ਐਮੀ ਵਿਰਕ ਦੀ ਇਸ ਲਵ ਰੋਮਾਂਟਿਕ ਫਿਲਮ ਦੀਆਂ ਤਾਰੀਫਾਂ ਦੂਰ ਦੂਰ ਤੱਕ ਕੀਤੀਆਂ ਗਈਆਂ। ਫਿਲਮ ਨੇ ਵਰਲਡ ਵਾਈਡ 30 ਕਰੋੜ ਰੁਪਏ ਕਮਾਏ।
ਹੋਰ ਪੜ੍ਹੋ : 2.0 ਫਿਲਮ ਨੇ ਕਰਵਾਈਆਂ 12000 ਵੈਬਸਾਈਟਾਂ ਬੰਦ , ਜਾਣੋ ਕਿਵੇਂ !
https://www.youtube.com/watch?v=xgQcYRakbms
7.ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਜੋੜੀ ਹਮੇਸ਼ਾ ਹੀ ਬਹੁਤ ਕਾਮਯਾਬ ਰਹੀ ਹੈ। 2013 ਆਈ ਇਹਨਾਂ ਦੀ ਫ਼ਿਲਮ 'ਜੱਟ ਐਂਡ ਜੁਲੀਅਟ 2' ਨੇ ਲੋਕਾਂ ਨੂੰ ਹਸਾ ਹਸਾ ਬਖੀਆਂ ਦੁਖਣ ਲਾ ਦਿੱਤੀਆਂ ਸੀ। ਇਸ ਫਿਲਮ ਨੇ ਵਰਲਡ ਵਾਈਡ 28 ਕਰੋੜ ਦੀ ਕਮਾਈ ਕਰ ਉਸ ਵੇਲੇ ਰਿਕਾਰਡ ਬਣਾ ਦਿੱਤਾ ਸੀ।
https://www.youtube.com/watch?v=qURcG_UgM6w
8.2018 'ਚ ਹੀ ਰਿਲੀਜ਼ ਹੋਈ ਦਿਲਜੀਤ ਦੋਸਾਂਝ ਦੀ ਫਿਲਮ 'ਸੱਜਣ ਸਿੰਘ ਰੰਗਰੂਟ' ਨੇ ਪੰਜਾਬੀ ਇੰਡਸਟਰੀ ਦਾ ਰੁੱਖ ਹੀ ਬਦਲ ਦਿੱਤਾ ਹੈ। ਇਸ ਫਿਲਮ ਦਾ ਬਜਟ ਵੀ ਕਾਫੀ ਵੱਡਾ ਸੀ। ਫਿਲਮ 2 ਵਿਸ਼ਵ ਯੁੱਧ ਦੀ ਕਹਾਣੀ 'ਤੇ ਅਧਾਰਿਤ ਸੀ। ਫਿਲਮ ਨੇ ਦੁਨੀਆਂ ਭਰ 'ਚੋਂ 25.5 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
https://www.youtube.com/watch?v=n7YddfDo4N0
9.'ਲਵ ਪੰਜਾਬ' 2016 'ਚ ਅਮਰਿੰਦਰ ਗਿੱਲ ਦੀ ਫ਼ਿਲਮ ਨੇ ਐੱਨ.ਆਰ ਆਈ.ਪ੍ਰਤੀ ਲੋਕਾਂ ਦਾ ਨਜ਼ਰੀਆ ਹੀ ਬਦਲ ਕੇ ਰੱਖ ਦਿੱਤਾ ਹੈ। ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ। ਲਵ ਪੰਜਾਬ ਨੇ 25.2 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਫਿਲਮ ਨੂੰ ਸਾਲ 2016 ਦੀ ਬੈਸਟ ਡਾਇਰੈਕਟਰ ਦਾ ਫਿਲਮ ਫੇਅਰ ਅਵਾਰਡ ਵੀ ਮਿਲਿਆ ਸੀ।
https://www.youtube.com/watch?v=V828p_HJcGc
10.ਇਸ ਲਿਸਟ 'ਚ ਦਸਵੇਂ ਨਬੰਰ 'ਤੇ ਦਿਲਜੀਤ ਦੋਸਾਂਝ ਦੀ ਫਿਲਮ ਨੇ ਨਾਮ ਲਿਖਵਾਇਆ ਹੈ ਜਿਸ ਦਾ ਨਾਮ ਹੈ 'ਅੰਬਰਸਰੀਆ' .ਇਸ ਫ਼ਿਲਮ ਨੇ 24.5 ਕਰੋੜ ਦੀ ਕਮਾਈ ਕੀਤੀ ਸੀ।
https://www.youtube.com/watch?v=WNwIMS-v1KI