ਉਰਫੀ ਜਾਵੇਦ ਦਾ ਨਵਾਂ ਵੀਡੀਓ ਆਇਆ ਸਾਹਮਣੇ, ਹੁਣ ਰੱਸੀਨੁਮਾ ਡਰੈੱਸ ਦੇ ਨਾਲ ਖੁਦ ਨੂੰ ਢੱਕਦੀ ਆਈ ਨਜ਼ਰ
ਉਰਫੀ ਜਾਵੇਦ (Uorfi Javed)ਆਪਣੀ ਅਜੀਬੋ ਗਰੀਬ ਡਰੈਸਿੰਗ ਸੈਂਸ ਦੇ ਲਈ ਜਾਣੀ ਜਾਂਦੀ ਹੈ ।ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਉਰਫੀ ਨੇ ਰੱਸੀਆਂ ਦੇ ਨਾਲ ਤਿਆਰ ਕੀਤੀ ਗਈ ਡਰੈੱਸ ਪਾਈ ਹੋਈ ਹੈ ।
ਹੋਰ ਪੜ੍ਹੋ : ਮਲਾਇਕਾ ਅਰੋੜਾ ਅਤੇ ਗੁਰੂ ਰੰਧਾਵਾ ਗੀਤ ‘ਤੇਰਾ ਹੀ ਖਿਆਲ’ ‘ਚ ਆਉਣਗੇ ਨਜ਼ਰ, ਪਹਿਲੀ ਝਲਕ ਹੋਈ ਵਾਇਰਲ
ਕਰੀਨਾ ਦੀ ਪ੍ਰਤੀਕਿਰਿਆ ‘ਤੇ ਬੋਲੀ ਉਰਫੀ
ਇਸ ਵੀਡੀਓ ‘ਚ ਉਰਫੀ ਜਾਵੇਦ ਤੋਂ ਜਦੋਂ ਪੈਪਰਾਜੀ ਪੁੱਛਦੇ ਹਨ ਕਿ ਕਰੀਨਾ ਨੇ ਤੁਹਾਡੀ ਤਾਰੀਫ ਕੀਤੀ ਹੈ ਤਾਂ ਉਰਫੀ ਨੇ ਕਿਹਾ ਕਿ ‘ਤੁਹਾਨੂੰ ਕਰੀਨਾ ਨੂੰ ਪਿਆਰ ਕਰਨਾ ਪਵੇਗਾ’। ਦੱਸ ਦਈਏ ਕਿ ਕਰੀਨਾ ਕਪੂਰ ਨੇ ਕੁਝ ਦਿਨ ਪਹਿਲਾਂ ਉਰਫੀ ਜਾਵੇਦ ਦੇ ਆਤਮ ਵਿਸ਼ਵਾਸ਼ ਦੀ ਤਾਰੀਫ ਵੀ ਕੀਤੀ ਸੀ ।
ਉਰਫੀ ਜਾਵੇਦ ਕਈ ਪੰਜਾਬੀ ਗੀਤਾਂ ‘ਚ ਵੀ ਆ ਚੁੱਕੀ ਹੈ ਨਜ਼ਰ
ਉਰਫੀ ਜਾਵੇਦ ਕਈ ਪੰਜਾਬੀ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ ।ਉਹ ਗਾਇਕ ਕੋਰਾਲਾ ਮਾਨ ਦੇ ਨਾਲ ਬਤੌਰ ਮਾਡਲ ਦਿਖਾਈ ਦਿੱਤੀ ਸੀ। ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਦਿਖਾਈ ਦੇ ਚੁੱਕੀ ਹੈ ।
ਬਿੱਗ ਬੌਸ ਤੋਂ ਬਾਅਦ ਆਈ ਚਰਚਾ ‘ਚ
ਉਰਫੀ ਜਾਵੇਦ ਬਿੱਗ ਬੌਸ ਸ਼ੋਅ ‘ਚ ਵੀ ਨਜ਼ਰ ਆ ਚੁੱਕੀ ਹੈ ਅਤੇ ਇਸੇ ਸ਼ੋਅ ਤੋਂ ਬਾਅਦ ਉਸ ਦੀ ਚਰਚਾ ਹੋਣ ਲੱਗ ਪਈ ਸੀ ।ਜਿਸ ਤੋਂ ਬਾਅਦ ਉਹ ਚਰਚਾ ‘ਚ ਰਹਿਣ ਦੇ ਲਈ ਵੱਖ-ਵੱਖ ਵੀਡੀਓਜ਼ ‘ਚ ਨਜ਼ਰ ਆਉਂਦੀ ਰਹਿੰਦੀ ਹੈ।
- PTC PUNJABI