ਫ਼ਿਲਮ ਸੂਰਮਾ ਦੀ ਸ਼ੂਟਿੰਗ ਹੋਈ ਖ਼ਤਮ, ਦਿਲਜੀਤ ਦੀ ਤਾਰੀਫ਼ ਕਰਦੇ ਨਹੀਂ ਥੱਕੇ ਅੰਗਦ

Written by  Gourav Kochhar   |  April 05th 2018 08:48 AM  |  Updated: April 05th 2018 08:48 AM

ਫ਼ਿਲਮ ਸੂਰਮਾ ਦੀ ਸ਼ੂਟਿੰਗ ਹੋਈ ਖ਼ਤਮ, ਦਿਲਜੀਤ ਦੀ ਤਾਰੀਫ਼ ਕਰਦੇ ਨਹੀਂ ਥੱਕੇ ਅੰਗਦ

ਮਲਟੀ ਸਟਾਰਰ ਸਪੋਰਟਸ ਬਾਇਓਪਿਕ, ਸੂਰਮਾ ਦੀ ਸ਼ੂਟਿੰਗ ਪੂਰੀ ਹੋ ਗਈ ਹੈ | ਇਸ ਖ਼ਬਰ ਦੀ ਪੁਸ਼ਟੀ ਅੰਗਦ ਬੇਦੀ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਕੀਤੀ ਹੈ |

ਆਗਾਮੀ ਸਪੋਰਟਸ ਬਾਇਓਪਿਕ "ਸੂਰਮਾ" ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ | ਫਿਲਮ ਦਾ ਨਿਰਦੇਸ਼ਨ ਸ਼ਾਦ ਅਲੀ ਨੇ ਕੀਤਾ ਹੈ | ਇਸ ਫਿਲਮ ਦੇ ਮੁੱਖ ਕਿਰਦਾਰ ਦਿਲਜੀਤ ਦੁਸਾਂਝ, ਤਾਪਸੀ ਪੰਨੂ ਅਤੇ ਅੰਗਦ ਬੇਦੀ ਹਨ |

ਹਾਲ ਹੀ ਚ "ਟਾਈਗਰ ਜਿੰਦਾ ਹੈ" ਦੇ ਅਭਿਨੇਤਾ ਅੰਗਦ ਬੇਦੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਦਿਲਜੀਤ ਨਾਲ ਇਕ ਤਸਵੀਰ ਸਾਂਝੀ ਕੀਤੀ, ਨਾਲ ਹੀ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਦੀ ਪੁਸ਼ਟੀ ਕੀਤੀ ਹੈ | ਨਾਲ ਹੀ ਸਾਡੇ ਦੁਸਾਂਝਾਂ ਵਾਲੇ ਦਿਲਜੀਤ ਦੀ ਤਾਰੀਫ ਕਰਦੇ ਹੋਏ ਅੰਗਦ ਦਿਲਜੀਤ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ | ਉਨ੍ਹਾਂਨੇ ਲਿਖਿਆ :

“It’s a wrap on #soorma it’s been real. Formed a special bond with @diljitdosanjh a pure and genuine soul. Loved every bit of the time spent with you #Dosanjhwala keep rising and keep shining. Waheguru”

ਸੂਰਮਾ ਇਕ ਅੰਤਰਰਾਸ਼ਟਰੀ ਹਾਕੀ ਖਿਡਾਰੀ "ਸੰਦੀਪ ਸਿੰਘ" ਦੀ ਕਹਾਣੀ ਤੇ ਅਧਾਰਿਤ ਹੈ | ਦਿਲਜੀਤ ਦੋਸਾਂਝ ਨੇ ਸੰਦੀਪ ਸਿੰਘ ਦੀ ਭੂਮਿਕਾ ਨਿਭਾਉਂਦੀ ਹੈ | ਸੰਦੀਪ ਸਿੰਘ ਇਕ ਗੋਲੀਬਾਰੀ ਵਾਲੀ ਘਟਨਾ ਤੋਂ ਸਾਲਾਂ ਲਈ ਅਧਰੰਗੀ ਸੀ ਅਤੇ ਵ੍ਹੀਲਚੇਅਰ ਨਾਲ ਜੁੜਿਆ ਸੀ |

ਫ਼ਿਲਮ ਦੀ ਟੈਗਲਾਈਨ “ਦੀ ਗ੍ਰੇਟਸਟ ਕਮਬੈਕ ਸਟੋਰੀ ਓਫ ਦੀ ਹਾਕੀ ਲੇਜੇਂਡ ਸੰਦੀਪ ਸਿੰਘ” ਹੈ | ਸਬ ਤੋਂ ਵਿਰੁੱਧ, ਸੰਦੀਪ ਨੇ ਆਪਣੇ ਪੈਰਾਂ 'ਤੇ ਖੜੇ ਹੋਏ ਅਤੇ 2008 ਚ ਅੰਤਰਰਾਸ਼ਟਰੀ ਹਾਕੀ ਵਿੱਚ ਵਾਪਸੀ ਕੀਤੀ | ਸੰਦੀਪ ਸਿੰਘ ਦੀ ਕੈਪਤਾਨੀ ਨੇ ਭਾਰਤ ਨੂੰ 2009 ਚ ਸੁਲਤਾਨ ਅਜ਼ਲਾਨ ਸ਼ਾਹ ਕੱਪ ਜਿਤਾਇਆ ਅਤੇ 2012 ਓਲੰਪਿਕ ਲਈ ਕੁਆਲੀਫਾਈ ਕਰਵਾਇਆ |

ਫਿਲਮ ਦਾ ਨਿਰਮਾਣ ਸੋਨੀ ਪਿਕਚਰਜ਼ ਨੈਟਵਰਕਜ਼ ਇੰਡੀਆ, ਸੀ.ਐਸ ਫਿਲਮਸ ਦੁਆਰਾ ਕੀਤਾ ਗਿਆ ਹੈ | ਫਿਲਮ 29 ਜੂਨ 2018 ਨੂੰ ਜਾਰੀ ਕਰਨ ਲਈ ਤਹਿ ਕੀਤਾ ਗਿਆ ਹੈ | ਜੇ ਤੁਸੀਂ ਵੀ ਹੋ ਦੁਸਾਂਝਾਂ ਵਾਲੇ ਦਿਲਜੀਤ ਦੇ ਫੈਨ ਤਾਂ ਇਸ ਤਾਰੀਖ ਨੂੰ ਆਪਣੇ ਕੈਲੰਡਰ ਤੇ ਚੌਣ ਕਰ ਲਓ ਤੇ ਦਿਲਜੀਤ ਨੂੰ ਦੇਖਣ ਦੀ ਉਡੀਕ ਕਰੋ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network