ਹਾਕੀ ਦੇ ਖਿਡਾਰੀ ਸੰਦੀਪ ਸਿੰਘ ਨੇ ਫ਼ਿਲਮ "ਸੂਰਮਾ" ਦੀ ਟੀਮ ਦਾ ਕਿੱਤਾ ਦਿਲੋਂ ਧੰਨਵਾਦ

Written by  Gourav Kochhar   |  April 20th 2018 12:17 PM  |  Updated: April 20th 2018 12:17 PM

ਹਾਕੀ ਦੇ ਖਿਡਾਰੀ ਸੰਦੀਪ ਸਿੰਘ ਨੇ ਫ਼ਿਲਮ "ਸੂਰਮਾ" ਦੀ ਟੀਮ ਦਾ ਕਿੱਤਾ ਦਿਲੋਂ ਧੰਨਵਾਦ

ਪਾਲੀਵੁੱਡ ਵਿੱਚ ਆਏ ਦਿਨ ਵੱਖ-ਵੱਖ ਮੁੱਦਿਆਂ ‘ਤੇ ਫ਼ਿਲਮਾਂ ਬਣ ਰਹੀਆਂ ਹਨ। ਹੁਣ ਅਸੀਂ ਜਿਸ ਫਿਲਮ ਦੀ ਗੱਲ ਕਰ ਰਹੇ ਹਾਂ ਉਹ ਕਾਫ਼ੀ ਚਿਰ ਤੋਂ ਹੀ ਸੁਰਖੀਆਂ ‘ਚ ਹੈ। ਅਸੀਂ ਗੱਲ ਕਰ ਰਹੇ ਹਾਂ ਫ਼ਿਲਮ ‘ਸੂਰਮਾ’ ਦੀ ਜੋ ਹਾਕੀ ਦੇ ਖਿਡਾਰੀ ਸੰਦੀਪ ਸਿੰਘ Sandeep Singh ਦੀ ਜਿੰਦਗੀ ‘ਤੇ ਅਧਾਰਿਤ ਹੈ। ਸੰਦੀਪ ਨੇ ਕਈ ਵਾਰ ਭਾਰਤ ਦਾ ਨਾਂ ਉੱਚਾ ਕੀਤਾ ਹੈ। ਦਸ ਦੇਈਏ ਕਿ ਹਾਲ ਹੀ ਸੰਦੀਪ ਲੰਡਨ ਗਏ ਜਿੱਥੇ ਉਨ੍ਹਾਂ ਨੇ ਸੋਨੀ ਪਿਕਚਰਜ਼, ਚਿੱਤਰਾਂਗਧਾ ਸਿੰਘ, ਦਿਲਜੀਤ ਦੋਸਾਂਝ ਤੇ ਤਾਪਸੀ ਪਨੂੰ ਦਾ ਧੰਨਵਾਦ ਕੀਤਾ।

‘ਸੂਰਮਾ’ ਬਾਈਓਪਿਕ ਫ਼ਿਲਮ ਹੈ ਜਿਸ ‘ਚ ਸੰਦੀਪ Sandeep Singh ਦਾ ਰੋਲ ਦਿਲਜੀਤ ਨੇ ਨਿਭਾਇਆ ਹੈ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਸ਼ਾਦ ਅਲੀ ਨੇ। ਸੰਦੀਪ ਹਾਕੀ ਟੀਮ ਦਾ ਮਹਾਨ ਖਿੜਾਰੀ ਤੇ ਟੀਮ ਦਾ ਕਪਤਾਨ ਹੈ | ਸੰਦੀਪ ਦੀ ਕਹਾਣੀ ਅੱਜ ਵੀ ਖਿਡਾਰੀਆਂ ਨੂੰ ਪ੍ਰੋਤਸਾਹਿਤ ਕਰਦੀ ਹੈ। ਆਪਣੇ ਜਿੰਦਗੀ ਨੂੰ ਵੱਡੀ ਸਕਰੀਨ ‘ਤੇ ਦਿਖਾਉਣ ਲਈ ਸੰਦੀਪ ਨੇ ਸੋਸ਼ਲ ਮੀਡੀਆ ਰਾਹੀਂ ਟੀਮ ਦਾ ਧੰਨਵਾਦ ਕੀਤਾ ਤੇ ਪੋਸਟ ਨੂੰ ਸਾਂਝਾ ਕੀਤਾ।

soorma

ਸੰਦੀਪ ਸਿੰਘ Sandeep Singh ਟੀਮ ਦਾ ਸੱਭ ਤੋਂ ਖਤਰਨਾਕ ਡ੍ਰੈਗ-ਫਲਿਕਰ ਸੀ, ਉਸ ਦੀ ਡ੍ਰੈਗ ਦੀ ਸਪੀਡ 145 Km/Hr ਸੀ। ਇਸ ਕਰਕੇ ਉਸ ਨੂੰ ‘ਫਲਿਕਰ ਸਿੰਘ’ ਵੀ ਕਿਹਾ ਜਾਂਦਾ ਹੈ। ਸੰਦੀਪ ਨੇ ਭਾਰਤ ਦੀ 2012 ਲੰਦਨ ਓਲੰਪਿਕ ‘ਚ ਅਗਵਾਈ ਕੀਤੀ | ਸੰਦੀਪ ਸਿੰਘ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਵੀ ਬਣਿਆ।

ਫ਼ਿਲਮ ਸੂਰਮਾ ਦੀ ਸ਼ੂਟਿੰਗ ਹੋਈ ਖ਼ਤਮ, ਦਿਲਜੀਤ ਦੀ ਤਾਰੀਫ਼ ਕਰਦੇ ਨਹੀਂ ਥੱਕੇ ਅੰਗਦ

ਮਲਟੀ ਸਟਾਰਰ ਸਪੋਰਟਸ ਬਾਇਓਪਿਕ, ਸੂਰਮਾ ਦੀ ਸ਼ੂਟਿੰਗ ਪੂਰੀ ਹੋ ਗਈ ਹੈ | ਇਸ ਖ਼ਬਰ ਦੀ ਪੁਸ਼ਟੀ ਅੰਗਦ ਬੇਦੀ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਕੀਤੀ ਹੈ |ਆਗਾਮੀ ਸਪੋਰਟਸ ਬਾਇਓਪਿਕ "ਸੂਰਮਾ" ਹਾਕੀ ਖਿਡਾਰੀ ਸੰਦੀਪ ਸਿੰਘ Sandeep Singh ਦੇ ਜੀਵਨ 'ਤੇ ਆਧਾਰਿਤ ਹੈ | ਫਿਲਮ ਦਾ ਨਿਰਦੇਸ਼ਨ ਸ਼ਾਦ ਅਲੀ ਨੇ ਕੀਤਾ ਹੈ | ਇਸ ਫਿਲਮ ਦੇ ਮੁੱਖ ਕਿਰਦਾਰ ਦਿਲਜੀਤ ਦੁਸਾਂਝ, ਤਾਪਸੀ ਪੰਨੂ ਅਤੇ ਅੰਗਦ ਬੇਦੀ ਹਨ |

ਹਾਲ ਹੀ ਚ "ਟਾਈਗਰ ਜਿੰਦਾ ਹੈ" ਦੇ ਅਭਿਨੇਤਾ ਅੰਗਦ ਬੇਦੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਦਿਲਜੀਤ ਨਾਲ ਇਕ ਤਸਵੀਰ ਸਾਂਝੀ ਕੀਤੀ, ਨਾਲ ਹੀ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਦੀ ਪੁਸ਼ਟੀ ਕੀਤੀ ਹੈ | ਨਾਲ ਹੀ ਸਾਡੇ ਦੁਸਾਂਝਾਂ ਵਾਲੇ ਦਿਲਜੀਤ Diljit Dosanjh ਦੀ ਤਾਰੀਫ ਕਰਦੇ ਹੋਏ ਅੰਗਦ ਦਿਲਜੀਤ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ | ਉਨ੍ਹਾਂਨੇ ਲਿਖਿਆ :

“It’s a wrap on #soorma it’s been real. Formed a special bond with @diljitdosanjh a pure and genuine soul. Loved every bit of the time spent with you #Dosanjhwala keep rising and keep shining. Waheguru”

ਸੂਰਮਾ ਇਕ ਅੰਤਰਰਾਸ਼ਟਰੀ ਹਾਕੀ ਖਿਡਾਰੀ "ਸੰਦੀਪ ਸਿੰਘ Sandeep Singh " ਦੀ ਕਹਾਣੀ ਤੇ ਅਧਾਰਿਤ ਹੈ | ਦਿਲਜੀਤ ਦੋਸਾਂਝ ਨੇ ਸੰਦੀਪ ਸਿੰਘ ਦੀ ਭੂਮਿਕਾ ਨਿਭਾਉਂਦੀ ਹੈ | ਸੰਦੀਪ ਸਿੰਘ ਇਕ ਗੋਲੀਬਾਰੀ ਵਾਲੀ ਘਟਨਾ ਤੋਂ ਸਾਲਾਂ ਲਈ ਅਧਰੰਗੀ ਸੀ ਅਤੇ ਵ੍ਹੀਲਚੇਅਰ ਨਾਲ ਜੁੜਿਆ ਸੀ |

ਫ਼ਿਲਮ ਦੀ ਟੈਗਲਾਈਨ “ਦੀ ਗ੍ਰੇਟਸਟ ਕਮਬੈਕ ਸਟੋਰੀ ਓਫ ਦੀ ਹਾਕੀ ਲੇਜੇਂਡ ਸੰਦੀਪ ਸਿੰਘ” ਹੈ | ਸਬ ਤੋਂ ਵਿਰੁੱਧ, ਸੰਦੀਪ ਨੇ ਆਪਣੇ ਪੈਰਾਂ 'ਤੇ ਖੜੇ ਹੋਏ ਅਤੇ 2008 ਚ ਅੰਤਰਰਾਸ਼ਟਰੀ ਹਾਕੀ ਵਿੱਚ ਵਾਪਸੀ ਕੀਤੀ | ਸੰਦੀਪ ਸਿੰਘ ਦੀ ਕੈਪਤਾਨੀ ਨੇ ਭਾਰਤ ਨੂੰ 2009 ਚ ਸੁਲਤਾਨ ਅਜ਼ਲਾਨ ਸ਼ਾਹ ਕੱਪ ਜਿਤਾਇਆ ਅਤੇ 2012 ਓਲੰਪਿਕ ਲਈ ਕੁਆਲੀਫਾਈ ਕਰਵਾਇਆ |

ਫਿਲਮ ਦਾ ਨਿਰਮਾਣ ਸੋਨੀ ਪਿਕਚਰਜ਼ ਨੈਟਵਰਕਜ਼ ਇੰਡੀਆ, ਸੀ.ਐਸ ਫਿਲਮਸ ਦੁਆਰਾ ਕੀਤਾ ਗਿਆ ਹੈ | ਫਿਲਮ 29 ਜੂਨ 2018 ਨੂੰ ਜਾਰੀ ਕਰਨ ਲਈ ਤਹਿ ਕੀਤਾ ਗਿਆ ਹੈ | ਜੇ ਤੁਸੀਂ ਵੀ ਹੋ ਦੁਸਾਂਝਾਂ ਵਾਲੇ ਦਿਲਜੀਤ ਦੇ ਫੈਨ ਤਾਂ ਇਸ ਤਾਰੀਖ ਨੂੰ ਆਪਣੇ ਕੈਲੰਡਰ ਤੇ ਚੌਣ ਕਰ ਲਓ ਤੇ ਦਿਲਜੀਤ ਨੂੰ ਦੇਖਣ ਦੀ ਉਡੀਕ ਕਰੋ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network