ਸੰਜੇ ਦੱਤ ਬਾਇਓਪਿਕ: IPL ਦੇ ਮੈਚ ਦੌਰਾਨ ਰਣਬੀਰ ਕਪੂਰ ਰਿਲੀਜ਼ ਕਰਨਗੇ ਫ਼ਿਲਮ ਦਾ ਟੀਜ਼ਰ

Written by  Gourav Kochhar   |  April 19th 2018 12:12 PM  |  Updated: April 19th 2018 12:15 PM

ਸੰਜੇ ਦੱਤ ਬਾਇਓਪਿਕ: IPL ਦੇ ਮੈਚ ਦੌਰਾਨ ਰਣਬੀਰ ਕਪੂਰ ਰਿਲੀਜ਼ ਕਰਨਗੇ ਫ਼ਿਲਮ ਦਾ ਟੀਜ਼ਰ

ਕਦੀ ਬਾਲੀਵੁੱਡ ਦੇ ਬੈਡ ਬੁਆਏ ਦੇ ਰੂਪ 'ਚ ਬਦਨਾਮ ਹੋਏ ਸੰਜੇ ਦੱਤ Sanjay Dutt ਦੇ ਉਪਰ ਬਣਨ ਵਾਲੀ ਬਾਇਓਪਿਕ ਦਾ ਇੰਤਜ਼ਾਰ ਹੋ ਰਿਹਾ ਹੈ। ਹੁਣ ਚਰਚਾ ਹੈ ਕਿ ਇਸਦਾ ਟੀਜ਼ਰ ਆਈ.ਪੀ.ਐੱਲ. ਮੈਚ ਦੇ ਦੌਰਾਨ ਲਾਂਚ ਕੀਤਾ ਜਾ ਸਕਦਾ ਹੈ। ਟੀਜ਼ਰ ਉਸੇ ਚੈਨਲ 'ਤੇ ਲਾਂਚ ਹੋਵੇਗਾ, ਜਿਸ 'ਤੇ ਆਈ.ਪੀ.ਐੱਲ. ਮੈਚਾਂ ਦਾ ਪ੍ਰਸਾਰਣ ਹੋ ਰਿਹਾ ਹੈ, ਇਸਦੇ ਲਈ ਨਿਰਮਾਤਾ ਚੈਨਲ ਦੇ ਨਾਲ ਗੱਲਬਾਤ ਕਰ ਰਹੇ ਹੋ, ਵੈਸੇ 'ਦਤ ਬਾਇਓਪਿਕ ਦਾ ਕ੍ਰਿਕਟ ਤੋਂ ਕੋਈ ਸਬੰਧ ਨਹੀਂ ਹੈ। ਅਧਿਕਾਰਿਕ ਤੌਰ 'ਤੇ ਇਹ ਸਾਫ ਵੀ ਨਹੀਂ ਹੋਇਆ ਹੈ ਕਿ ਨਿਰਮਾਤਾਵਾਂ ਨੂੰ ਇਸਦੀ ਅਨੁਮਤੀ ਮਿਲੇਗੀ ਜਾ ਨਹੀਂ?

dutt the way - movie

24 ਅਪ੍ਰੈਲ ਨੂੰ ਵਾਨਖੇੜੇ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਚਕਾਰ ਮੈਚ ਹੈ, ਸੂਤਰਾ ਦੇ ਹਵਾਲੇ ਨਾਲ ਛੱਪੀ ਇਕ ਰਿਪੋਰਟ ਦੇ ਮੁਤਾਬਕ ਇਸੇ ਦੌਰਾਨ ਟੀਜ਼ਰ ਲਾਂਚ ਕਰਨ ਦੀ ਕੋਸਿਸ਼ ਹੋ ਰਹੀ ਹੈ। ਇਸ ਦੌਰਾਨ ਫਿਲਮ 'ਚ ਮੁੱਖ ਭੂਮਿਕਾ ਨਿਭਾ ਰਹੇ ਰਣਬੀਰ ਕੂਪਰ Ranbir Kapoor , ਰਾਜਕੁਮਾਰ ਹਿਰਾਨੀ ਮੌਜੂਦ ਰਹਿਣਗੇ। ਨਿਰਮਾਤਾਵਾਂ ਦੀ ਕੋਸ਼ਿਸ਼ ਹੈ ਕਿ ਕ੍ਰਿਕਟ ਦੇ ਬਹਾਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਵਿਚਕਾਰ ਫਿਲਮ ਦਾ ਪ੍ਰਚਾਰ ਕੀਤਾ ਜਾਵੇ, ਇਸ ਨਾਲ ਫਿਲਮ ਨੂੰ ਫਾਇਦਾ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

dutt the way - movie

ਰਿਪੋਰਟਸ ਦੇ ਮੁਤਾਬਕ ਨਿਰਮਾਤਾ ਆਈ.ਪੀ.ਐੱਲ. ਮੈਚ ਦਾ ਪ੍ਰਸਾਰਣ ਕਰਨ ਵਾਲੇ ਚੈਨਲ 'ਤੇ ਇਕ 30 ਮਿੰਟ ਦੇ ਟਾਕ ਸ਼ੋਅ ਦੀ ਵੀ ਯੋਜਨਾ ਬਣਾ ਰਹੇ ਹਨ, ਸ਼ੋਅ 'ਚ ਸੰਜੇ ਦੱਤ Sanjay Dutt ਅਤੇ ਰਣਬੀਰ ਕੂਪਰ ਦੇ ਨਾਲ ਗੱਲਬਾਤ ਹੋਵੇਗੀ। ਰਾਜਕੁਮਾਰ ਹਿਰਾਨੀ ਇਸ ਨੂੰ ਸੰਚਾਲਿਤ ਕਰਨਗੇ। ਰਣਬੀਰ ਜਿੱਥੇ ਫਿਲਮ ਦੇ ਲਈ ਆਪਣੀਆਂ ਤਿਆਰੀਆਂ ਅਤੇ ਚੁਣੌਤੀਆਂ ਦੇ ਬਾਰੇ 'ਚ ਦੱਸਣਗੇ ਉੱਥੇ ਹੀ ਸੰਜੇ ਦੱਤ Sanjay Dutt , ਫਿਲਮ ਦੇ ਲਈ ਰਣਬੀਰ ਦੇ ਹੈਰਾਨ ਕਰਨ ਵਾਲੇ ਟ੍ਰਾਂਸਫਾਰਮੈਸ਼ਨ 'ਤੇ ਗੱਲ ਕਰਣਗੇ। ਸੂਤਰਾਂ ਦੇ ਮੁਤਾਬਕ ਫਾਕਸ ਸਟਾਰ ਇਸਦੇ ਲਈ ਚੈਨਲ ਨਾਲ ਗੱਲਬਾਤ ਕਰ ਰਿਹਾ ਹੈ।

ਦੱਤ ਬਾਇਓਪਿਕ ਸਾਲ ਦੀ ਬਹੁਤ ਆਸ਼ਾਵਾਦੀ ਫਿਲਮ ਹੈ। ਸੰਜੇ ਦੱਤ Sanjay Dutt ਅਤੇ ਰਣਬੀਰ ਕਪੂਰ ਦੇ ਪ੍ਰਸ਼ੰਸਕ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਫਿਲਮ 'ਚ ਰਣਬੀਰ ਨੇ ਸੰਜੇ ਦੱਤ ਦਾ ਕਿਰਦਾਰ ਨਿਭਾਇਆ ਹੈ।

dutt the way - movie


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network