Advertisment

ਕਪਿਲ ਸ਼ਰਮਾ ਦੇ ਸ਼ੋਅ ਦੇ ਨਾਮ ਦਾ ਹੋਇਆ ਖੁਲਾਸਾ, ਵੇਖੋ ਪਹਿਲੀ ਝੱਲਕ

author-image
By Gourav Kochhar
New Update
ਕਪਿਲ ਸ਼ਰਮਾ ਦੇ ਸ਼ੋਅ ਦੇ ਨਾਮ ਦਾ ਹੋਇਆ ਖੁਲਾਸਾ, ਵੇਖੋ ਪਹਿਲੀ ਝੱਲਕ
Advertisment

ਮਸ਼ਹੂਰ ਕਾਮੇਡੀਅਨ-ਐਕਟਰ ਕਪਿਲ ਸ਼ਰਮਾ ਜਲਦ ਆਪਣੇ ਨਵੇਂ ਸ਼ੋਅ ਨਾਲ ਟੀ. ਵੀ. 'ਤੇ ਵਾਪਸੀ ਕਰ ਰਹੇ ਹਨ। ਸ਼ੋਅ ਦਾ ਪ੍ਰੋਮੋ ਤਾਂ ਰਿਲੀਜ਼ ਹੋ ਗਿਆ ਪਰ ਅਜੇ ਤੱਕ ਨਾਂ ਦਾ ਖੁਲਾਸਾ ਨਹੀਂ ਹੋਇਆ ਸੀ। ਸ਼ੋਅ ਦੇ ਨਾਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਾਏ ਜਾ ਰਹੇ ਸਨ। ਹਾਲਾਂਕਿ ਹੁਣ ਕਪਿਲ ਨੇ ਹੁਣ ਫੇਸਬੁੱਕ ਲਾਈਲ ਚੈਟ 'ਚ ਸ਼ੋਅ ਦੇ ਨਾਂ ਦਾ ਖੁਲਾਸਾ ਕਰ ਦਿੱਤਾ ਹੈ। ਫੇਸਬੁੱਕ ਲਾਈਵ ਚੈਟ ਦੌਰਾਨ ਕਪਿਲ ਨੇ ਦੱਸਿਆ ਕਿ ਸ਼ੋਅ ਦਾ ਨਾਂ 'ਫੈਮਿਲੀ ਵਿਦ ਕਪਿਲ ਸ਼ਰਮਾ' ਹੋਵੇਗਾ। ਇਸ ਵਾਰ ਸ਼ੋਅ ਦਾ ਫਾਰਮੇਟ ਵੀ ਥੋੜ੍ਹਾ ਬਦਲ ਗਿਆ ਹੈ। ਇਸ ਵਾਰ ਵੱਖ-ਵੱਖ ਸ਼ਹਿਰਾਂ ਦੇ ਲੋਕ ਵੀ ਦਰਸ਼ਕਾਂ ਵਜੋਂ ਸ਼ੋਅ 'ਚ ਸ਼ਾਮਲ ਹੋ ਸਕਦੇ ਹਨ।

Advertisment

publive-image ਹਾਲਾਂਕਿ ਚੈਟ ਦੌਰਾਨ ਕਪਿਲ ਨੇ ਕਿਹਾ ਕਿ ਸ਼ੋਅ ਦਾ ਨਾਂ ਫਿਲਹਾਲ ਲਈ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਦਿੱਤੇ ਇਕ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ ਸੀ ਕਿ, ''ਮਸ਼ਹੂਰ ਹੋ ਜਾਣ ਦੇ ਕੁਝ ਨੁਕਸਾਨ ਵੀ ਹਨ। ਹੁਣ ਮੈਨੂੰ ਸਮਝ ਵੀ ਆ ਗਿਆ ਹੈ ਕਿ ਮੈਨੂੰ ਕਿਸੇ ਚੀਜ਼ ਨੂੰ ਦਿਲ 'ਤੇ ਨਹੀਂ ਲੈਣਾ ਚਾਹੀਦਾ। ਸਾਰਿਆ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ। ਕਿਸੇ ਕੋਲ੍ਹ ਸੁਣਾਉਣ ਲਈ ਸਿਰਫ ਚੰਗੀਆਂ ਗੱਲਾਂ ਹੀ ਨਹੀਂ ਹੁੰਦੀਆਂ। ਲੋਕਾਂ ਦੀ ਜ਼ਿੰਦਗੀ 'ਚ ਖਰਾਬ ਸਮਾਂ ਵੀ ਆ ਜਾਂਦਾ ਹੈ ਪਰ ਅਸੀਂ ਜਨਤਾਂ ਦੀਆਂ ਨਜ਼ਰਾਂ 'ਚ ਰਹਿੰਦੇ ਹੋ, ਇਸ ਲਈ ਸਾਰਿਆ ਨੂੰ ਸਾਡਾ ਖਰਾਬ ਸਮਾਂ ਦਿਖ ਜਾਂਦਾ ਹੈ।''

Kapil Sharma
Advertisment

Stay updated with the latest news headlines.

Follow us:
Advertisment
Advertisment
Latest Stories
Advertisment