ਮੀਕਾ ਸਿੰਘ ਚਾਹੁੰਦੇ ਹਨ ਇਸ ਹਸੀਨਾ ਨੂੰ, ਜਲਦ ਹੀ ਬੱਝਣਗੇ ਵਿਆਹ ਦੇ ਬੰਧਨ ਵਿਚ

Written by  Gourav Kochhar   |  April 21st 2018 07:25 AM  |  Updated: April 21st 2018 07:25 AM

ਮੀਕਾ ਸਿੰਘ ਚਾਹੁੰਦੇ ਹਨ ਇਸ ਹਸੀਨਾ ਨੂੰ, ਜਲਦ ਹੀ ਬੱਝਣਗੇ ਵਿਆਹ ਦੇ ਬੰਧਨ ਵਿਚ

ਦਲੇਰ ਮਹਿੰਦੀ ਦਾ ਭਰਾ ਮੀਕਾ ਸਿੰਘ Mika Singh ਬਾਲੀਵੁੱਡ ਤੇ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਕਾਫੀ ਮਸ਼ਹੂਰ ਹੈ। ਸੱਭ ਤੋਂ ਵੱਡੀ ਗੱਲ ਹੈ ਕਿ ਉਨ੍ਹਾਂ ਦਾ ਹਰ ਗੀਤ ਹਿੱਟ ਹੋ ਹੀ ਜਾਂਦਾ ਹੈ। ਕਿਉਂਕਿ ਉਨ੍ਹਾਂ ਨੂੰ ਗੀਤ ਅਜਿਹੇ ਹੀ ਦਿੱਤੇ ਜਾਂਦੇ ਹਨ, ਜੋ ਹਿੱਟ ਹੋਣ ਲਈ ਹੀ ਬਣੇ ਹੁੰਦੇ ਹਨ ਪਰ ਮੀਕਾ ਸਿੰਘ ਅਜੇ ਤੱਕ ਕੁਆਰੇ ਹਨ। ਇਸ ਦੌਰਾਨ ਉਨ੍ਹਾਂ ਦਾ ਬਾਲੀਵੁੱਡ ਦੀ ਸਭ ਤੋਂ ਬੋਲਡ ਅਦਾਕਾਰਾ 'ਤੇ ਦਿਲ ਆ ਗਿਆ ਹੈ। ਮੀਕਾ ਸਿੰਘ Mika Singh ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਸੁਪਰਹਿੱਟ ਗੀਤ 'ਸਾਵਨ 'ਚ ਲੱਗ ਗਈ ਆਗ' ਨਾਲ ਕੀਤੀ ਸੀ। ਮੀਕਾ ਨੇ ਸ਼ੁਰੂਆਤ 'ਚ ਪੰਜਾਬੀ ਗੀਤ ਗਾਏ ਸਨ ਪਰ ਹਿੱਟ ਹੋਣ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਗੀਤਾਂ 'ਚ ਗਾਉਣ ਦਾ ਮੌਕਾ ਮਿਲਿਆ। ਮੀਕਾ ਦੁਆਰਾ ਗਾਏ ਅਜਿਹੇ ਕਈ ਗੀਤ ਹਨ, ਜੋ ਬੇਹੱਦ ਹਿੱਟ ਹੋਏ ਤੇ ਉਨ੍ਹਾਂ ਦੀ ਵਜ੍ਹਾ ਨਾਲ ਮੀਕਾ ਦੇਸ਼ਭਰ 'ਚ ਪ੍ਰਸਿੱਧੀ ਮਿਲੀ। ਮੀਕਾ ਸਿੰਘ ਦੁਆਰਾ ਗਾਇਆ ਇਕ-ਇਕ ਗੀਚ ਸੁਪਰਹਿੱਟ ਹੈ ਤੇ ਉਨ੍ਹਾਂ ਦੇ ਨਵੇਂ ਗੀਤਾਂ ਨੂੰ ਜ਼ਿਆਦਾ ਨੌਜਵਾਨ ਪੀੜ੍ਹੀ ਪਸੰਦ ਕਰਦੀ ਹੈ।

Urvashi - Mika

ਇਥੋਂ ਤੱਕ ਕੀ ਵਿਆਹ-ਪਾਰਟੀਆਂ 'ਚ ਵੀ ਉਨ੍ਹਾਂ ਦੇ ਗੀਤਾਂ ਨੂੰ ਡੀ. ਜੇ 'ਤੇ ਲਗਾ ਕੇ ਭੰਗੜਾ ਪਾਇਆ ਜਾਂਦਾ ਹੈ। ਮੀਕਾ ਸਿੰਘ Mika Singh ਬਾਲੀਵੁੱਡ 'ਚ ਸਭ ਤੋਂ ਲੋਕਪ੍ਰਿਯ ਗਾਇਕ ਹੈ। ਦੱਸ ਦੇਈਏ ਕਿ ਇਸ ਪੰਜਾਬੀ ਮੁੰਡੇ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ ਹੈ। ਮੀਕਾ Mika Singh ਨੇ ਆਪਣੇ ਫੈਨਜ਼ ਨੂੰ ਭਰੋਸਾ ਦਿੱਤਾ ਹੈ ਕਿ ਇਹ ਜਲਦ ਹੀ ਵਿਆਹ ਦੇ ਬੰਧਨ 'ਚ ਬੱਝੇਗਾ। ਇਕ ਇੰਟਰਵਿਊ ਦੌਰਾਨ ਜਦੋਂ ਮੀਕਾ ਸਿੰਘ ਤੋਂ ਵਿਆਹ ਬਾਰੇ ਪੁੱਛਿਆ ਗਿਆ ਕਿ ਕਿਸ ਨਾਲ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਂ 'ਤੇ ਉਨ੍ਹਾਂ ਨੇ 'ਸਨਮ ਰੇ' ਅਦਾਕਾਰਾ ਉਰਵਸ਼ੀ ਰੌਤੇਲਾ ਦਾ ਨਾਂ ਲਿਆ।

Urvashi - Mika

ਅਦਾਕਾਰਾ ਉਰਵਸ਼ੀ ਰੌਤੇਲਾ Urvashi Rautela ਬਾਲੀਵੁੱਡ ਦੀਆਂ ਬੋਲਡ ਤੇ ਖੂਬਸੂਰਤ ਅਦਾਕਾਰਾਂ 'ਚੋਂ ਇਕ ਹੈ। ਉਰਵਸ਼ੀ ਰੌਤੇਲਾ ਦੀ ਖੂਬਸੂਰਤੀ ਨੇ ਲੱਖਾਂ ਦਰਸ਼ਕਾਂ ਦਾ ਦਿਲ ਵੀ ਆਪਣੇ ਕਾਬੂ 'ਚ ਕਰ ਲਿਆ ਹੈ ਪਰ ਵਿਆਹ ਬਾਰੇ ਉਰਵਸ਼ੀ ਦਾ ਕਹਿਣਾ ਹੈ, ''ਅਜੇ ਵਿਆਹ ਦੀ ਮੇਰੀ ਕੋਈ ਯੋਜਨਾ ਨਹੀਂ ਹੈ। ਮੈਂ ਉਦੋਂ ਵਿਆਹ ਕਰਾਂਗੀ ਜਦੋਂ ਮੇਰੇ ਚਚੇਰੇ ਭੈਣ-ਭਰਾਵਾਂ ਦਾ ਵਿਆਹ ਹੋਵੇਗਾ। ਫਿਲਹਾਲ ਮੈਂ ਆਪਣੇ ਕਰੀਅਰ 'ਤੇ ਧਿਆਨ ਦੇਣਾ ਚਾਹੁੰਦੀ ਹਾਂ।'' ਦੱਸਣਯੋਗ ਹੈ ਕਿ ਉਰਵਸ਼ੀ ਰੌਤੇਲਾ ਤੇ ਮੀਕਾ ਸਿੰਘ ਦੀ ਉਮਰ 'ਚ ਤਕਰੀਬਨ 17 ਸਾਲ ਦਾ ਫ਼ਰਕ ਹੈ ਪਰ ਮੀਕਾ ਤੇ ਉਰਵਸ਼ੀ ਨੂੰ ਲੈ ਕੇ ਹੋਈ ਚਰਚਾ ਮਹਿਜ਼ ਅਫਵਾਹ ਕਰਾਰ ਦਿੱਤੀ ਗਈ ਹੈ।

Urvashi - Mika


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network