ਕਿ ਤੁਸੀਂ ਵੀ ਕੰਮ ਵੇਲੇ ਸੁਸਤੀ ਮਹਿਸੂਸ ਕਰਦੇ ਹੋ?

Written by  Gourav Kochhar   |  October 16th 2017 01:07 PM  |  Updated: October 26th 2017 11:50 AM

ਕਿ ਤੁਸੀਂ ਵੀ ਕੰਮ ਵੇਲੇ ਸੁਸਤੀ ਮਹਿਸੂਸ ਕਰਦੇ ਹੋ?

ਤਲਿਆ ਖਾਣਾ:

ਤਲਿਆ ਖਾਣਾ ਕਾਫੀ ਸਮਾਂ ਲੈਂਦਾ ਹੈ ਪਚਣ ਲਈ ਜੋ ਸਰੀਰ ਲਈ ਹਾਨੀਕਾਰਕ ਹੈ ਅਤੇ ਸੁਸਤੀ ਲਿਆਉਂਦਾ ਹੈ | ਇਸਲਈ ਤਲਿਆ ਖਾਣ ਦੀ ਬਜਾਏ ਤੁਹਾਨੂੰ ਗ੍ਰਿਲਡ ਸੈਂਡਵਿਚ ਜਾਂ ਮੱਕੀ ਦੇ ਦਾਣੇ ਖਾਣੇ ਚਾਹੀਦੇ ਹਨ |

ਕੈਫੀਨ:

ਆਫ਼ਿਸ 'ਚ ਅਸੀਂ ਅਕਸਰ ਚਾਹ, ਕਾਫੀ ਜਾਂ ਕੋਲ੍ਡ ਡ੍ਰਿੰਕ੍ਸ ਪੀਣਾ ਪਸੰਦ ਕਰਦੇ ਹਾਂ | ਪਰ ਕਿ ਤੁਹਾਨੂੰ ਪਤਾ ਹੈ ਇਹ ਸਾਰੀਆਂ ਚੀਜ਼ਾਂ 'ਚ ਕਿਨ੍ਹੀ ਜ਼ਿਆਦਾ ਮਾਤਰਾ ਵਿਚ ਕੈਫੀਨ ਪ੍ਰਯੋਗ ਹੁੰਦਾ ਹੈ | ਜੋ ਇਨਸਾਨ ਨੂੰ ਸੁਸਤ ਬਣਾਉਂਦਾ ਹੈ | ਇਸਲਈ ਚਾਹ, ਕਾਫੀ ਜਾਂ ਕੋਲ੍ਡ ਡ੍ਰਿੰਕ੍ਸ ਪੀਣ ਦੀ ਬਜਾਏ ਤਾਜ਼ਾ ਨੀਂਬੂ ਪਾਣੀ ਜਾਂ ਨਾਰੀਅਲ ਪਾਣੀ ਪਿਓ |

ਚਾਕਲੇਟ:

ਚਾਕਲੇਟ ਖਾਣਾ ਕਿਸਨੂੰ ਪਸੰਦ ਨਹੀਂ ਹੈ | ਕੁਝ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਚਾਕਲੇਟ ਖਾਣ ਨਾਲ ਨੀਂਦ ਨਹੀਂ ਆਉਂਦੀ | ਪਰ ਜੇ ਤੁਸੀਂ ਚਾਕਲੇਟ ਦੇ ਬਾਰੇ ਪੂਰੀ ਤਰ੍ਹਾਂ ਜਾਣਦੇ ਹੋ ਤਾਂ ਤੁਹਾਨੂੰ ਜਰੂਰ ਪਤਾ ਹੋਵੇਗਾ ਕਿ ਚਾਕਲੇਟ ਵਿਚ ਭਾਰੀ ਮਾਤਰਾ ਚ ਚੀਨੀ ਦਾ ਪ੍ਰਯੋਗ ਹੁੰਦਾ ਹੈ ਜੋ ਸਰੀਰ ਲਈ ਹਾਨੀਕਾਰਕ ਅਤੇ ਸੁਸਤੀ ਦੀ ਜੱੜ ਹੈ | ਇਸਲਈ ਚਾਕਲੇਟ ਖਾਣ ਦੀ ਬਜਾਏ ਤੁਹਾਨੂੰ ਫੱਲ ਖਾਣੇ ਚਾਹੀਦੇ ਨੇ ਜਾਂ ਤੁਸੀਂ ਇਕ-ਦੋ ਟੁਕੜੇ ਡਾਰਕ ਚਾਕਲੇਟ ਦੇ ਵੀ ਲੈ ਸਕਦੇ ਹੋ |

ਐਨਰਜੀ ਡਰਿੰਕ:

ਅੱਜ ਕਲ ਐਨਰਜੀ ਡਰਿੰਕ ਲੈਣਾ ਇਕ ਆਮ ਜਹੀ ਗੱਲ ਹੋ ਗਈ ਹੈ | ਪਰ ਤੁਹਾਨੂੰ ਦਸ ਦਈਏ ਇਹ ਡ੍ਰਿੰਕ੍ਸ ਕੈਫੀਨ, ਚੀਨੀ, ਅਲਕੋਹੋਲ ਵਰਗੇ ਕਈ ਪਦਾਰਥਾ ਦੇ ਮਿਸ਼ਰਣ ਨਾਲ ਬਣਦੇ ਹਨ | ਜੋ ਇਨਸਾਨ ਨੂੰ ਸੁਸਤ ਦੇ ਨਾਲ ਨਾਲ ਮੋਟਾ ਵੀ ਬਣਾਉਂਦਾ ਹੈ | ਇਸਲਈ ਇਹ ਡਰਿੰਕ ਪੀਣ ਵਾਲਿਆਂ ਨੂੰ ਸ਼ਰਬਤ ਪੀਣਾ ਚਾਹੀਦਾ ਹੈ ਐਨਰਜੀ ਡਰਿੰਕ ਦੀ ਜਗ੍ਹਾ |

ਚਾਵਲ:

ਕਿ ਤੁਸੀਂ ਵੀ ਸਫ਼ੇਦ ਚਾਵਲ ਖਾਣ ਦੇ ਸ਼ੋਕੀਨ ਹੋ? ਜੇ ਹਾਂ ਤਾਂ ਤੁਹਾਨੂੰ ਦਸ ਦੇਈਏ ਕਿ ਸਫ਼ੇਦ ਚਾਵਲ 'ਚ ਇਕ ਭਾਰੀ ਮਾਤਰਾ ਵਿਚ ਕਾਰਬੋਹਾਈਡ੍ਰੇਟਸ ਹੁੰਦੇ ਹਨ ਜੋ ਸਿੱਧਾ ਖੂਨ 'ਚ ਗਲੂਕੋਜ਼ ਦੀ ਮਾਤਰਾ ਤੇ ਅਸਰ ਕਰਦਾ ਹੈ ਜਿਸ ਨਾਲ ਇਨਸਾਨੀ ਸਰੀਰ 'ਚ ਸੁਸਤੀ ਆ ਜਾਂਦੀ ਹੈ | ਚਾਵਲ ਖਾਊਣ ਦੇ ਚਾਹਵਾਨਾਂ ਨੂੰ ਸਫ਼ੇਦ ਚਾਵਲ ਦੀ ਬਜਾਏ ਭੂਰੇ ਚਾਵਲ ਖਾਣੇ ਚਾਹੀਦੇ ਨੇ ਜਿਸ ਵਿਚ ਫਾਈਬਰ ਹੋਵੇ |

ਬਾਦਾਮ:

ਬਾਦਾਮ ਖਾਣ ਨਾਲ ਸੋਚਣ ਦੀ ਸ਼ਕਤੀ 'ਚ ਵਾਧਾ ਹੁੰਦਾ ਹੈ ਅਤੇ ਦਿਲ ਦੀ ਬਿਮਾਰੀ ਤੋਂ ਵੀ ਬਚਾਅ ਹੁੰਦਾ ਹੈ | ਲਗਦਾ ਹੈ ਇਸ ਕਥਨ ਤੋਂ ਹਰ ਕੋਈ ਸਹਿਮਤ ਹੈ ਪਰ ਦੂਜੇ ਪਾਸੇ ਕਿ ਤੁਹਾਨੂੰ ਪਤਾ ਹੈ ਇਸਦੇ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਪਦਾਰਥ ਇਨਸਾਨੀ ਸਰੀਰ ਨੂੰ ਸੁਸਤ ਬਣਾਉਂਦੇ ਹਨ | ਇਸਲਈ ਬਾਦਾਮ ਖਾਣ ਦੀ ਬਜਾਏ ਕਾਜੂ ਖਾਓ ਇਸ ਨਾਲ ਮੋਟਾਪਾ ਵੀ ਘੱਟ ਹੋਵੇਗਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network