ਨਹੀਂ ਖ਼ਤਮ ਹੋਈ ਕਪਿਲ ਅਤੇ ਸੁਨੀਲ ਦੀ ਲੜਾਈ, ਸੋਸ਼ਲ ਮੀਡਿਆ ਉੱਤੇ ਕੱਢੀ ਇਕ ਦੂਸਰੇ ਨੇ ਭੜਾਸ

Written by  Gourav Kochhar   |  March 18th 2018 12:58 PM  |  Updated: March 18th 2018 12:58 PM

ਨਹੀਂ ਖ਼ਤਮ ਹੋਈ ਕਪਿਲ ਅਤੇ ਸੁਨੀਲ ਦੀ ਲੜਾਈ, ਸੋਸ਼ਲ ਮੀਡਿਆ ਉੱਤੇ ਕੱਢੀ ਇਕ ਦੂਸਰੇ ਨੇ ਭੜਾਸ

Twitter fight between kapil and sunil: ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਕਰਕੇ ਕਾਫੀ ਚਰਚਾ 'ਚ ਹਨ। ਇਸ ਦੇ ਨਾਲ ਹੀ ਕਪਿਲ ਤੇ ਉਨ੍ਹਾਂ ਦੇ ਪੁਰਾਣੇ ਸਾਥੀ ਸੁਨੀਲ ਗਰੋਵਰ ਵਿਚਕਾਰ ਤਕਰਾਰ ਫਿਰ ਸ਼ੁਰੂ ਹੋ ਗਈ ਹੈ। ਦਰਸਅਲ, ਬੀਤੇ ਦਿਨੀਂ ਸੁਨੀਲ ਨੂੰ ਇਕ ਫੈਨ ਨੇ ਸ਼ੋਅ 'ਤੇ ਵਾਪਸੀ ਨੂੰ ਲੈ ਕੇ ਸਵਾਲ ਕੀਤਾ ਸੀ। ਸੁਨੀਲ ਨੇ ਦੱਸਿਆ ਸੀ ਕਿ ਉਹ ਸ਼ੋਅ 'ਚ ਕੰਮ ਕਰਨ ਦੀ ਇੱਛਾ ਰੱਖਦੇ ਹਨ।

ਉਨ੍ਹਾਂ ਕਾਫੀ ਸਮੇਂ ਤੱਕ ਆਫਰ ਦਾ ਇੰਤਜ਼ਾਰ ਕੀਤਾ ਪਰ ਸ਼ੋਅ ਮੇਰਕਜ਼ ਵਲੋਂ ਉਨ੍ਹਾਂ ਨੂੰ ਕੋਈ ਕਾਲ ਨਹੀਂ ਆਈ। ਇਸ ਤੋਂ ਬਾਅਦ ਉਸਨੇ ਦੂਜੇ ਸ਼ੋਅ 'ਚ ਕੰਮ ਕਰਨ ਲਈ ਹਾਮੀ ਭਰ ਦਿੱਤੀ। ਇਸ ਟਵੀਟ ਨੂੰ ਪੜ੍ਹਦੇ ਹੀ ਕਪਿਲ Kapil Sharma ਨੇ ਜਵਾਬ ਦਿੱਤਾ ਕਿ ਸੁਨੀਲ ਪਾਜੀ ਮੈਂ ਤੁਹਾਨੂੰ 100 ਵਾਰ ਫੋਨ ਕੀਤਾ, ਦੋਬਾਰਾ ਤੁਹਾਡੇ ਘਰ ਗਿਆ, ਪਰ ਇਵੈਂਟ 'ਚ ਬਿਜ਼ੀ ਹੋਣ ਦੇ ਚਲਦਿਆਂ ਤੁਸੀਂ ਕਦੇ ਨਹੀਂ ਮਿਲੇ।

ਚੰਗਾ ਹੋਵੇਗਾ ਪਾਜੀ ਤੁਸੀਂ ਇਹ ਅਫਵਾਹ ਨਾ ਫੈਲਾਓ ਕਿ ਮੈਂ ਤੁਹਾਨੂੰ ਫੋਨ ਨਹੀਂ ਕੀਤਾ। ਦੱਸਣਯੋਗ ਹੈ ਕਿ ਇਸ ਸ਼ੋਅ 'ਚ ਕਪਿਲ ਦੇ ਪੁਰਾਣੇ ਸਾਥੀ ਕੀਕੂ ਸ਼ਾਰਦਾ ਅਤੇ ਚੰਦਨ ਪ੍ਰਭਾਕਰ ਦੋਵੇਂ ਨਜ਼ਰ ਆਉਣਗੇ। ਦੋਵੇਂ ਕਲਾਕਾਰ 'ਦਿ ਕਪਿਲ ਸ਼ਰਮਾ ਸ਼ੋਅ' ਅਤੇ 'ਕਾਮੇਡੀ ਨਾਈਟ ਵਿਦ ਕਪਿਲ' ਕੰਮ ਕਰ ਚੁੱਕੇ ਹਨ। ਜਾਣਕਾਰੀ ਮੁਤਾਬਕ ਕਪਿਲ ਦੇ ਇਸ ਸ਼ੋਅ ਨੂੰ ਟੀ. ਵੀ. ਅਦਾਕਾਰਾ ਨੇਹਾ ਪੇਂਡਸੇ ਹੋਸਟ ਕਰਦੀ ਨਜ਼ਰ ਆਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network