ਮਨਮੋਹਨ ਸਿੰਘ ਦੇ ਕਿਰਦਾਰ ਵਿੱਚ ਸਾਹਮਣੇ ਆਏ ਅਨੁਪਮ ਖੇਰ, ਤਸਵੀਰਾਂ ਦੇਖ ਖੜੇ ਹੋ ਜਾਣਗੇ ਰੋਂਗਟੇ
ਮਸ਼ਹੂਰ ਬਾਲੀਵੁੱਡ ਐਕਟਰ ਅਨੁਪਮ ਖੇਰ ਦੀ ਆਉਣ ਵਾਲੀ ਫਿਲਮ 'ਦ ਐਕਸੀਡੇਂਟਲ ਪ੍ਰਾਈਮ ਮਿਨੀਸਟਰ'”ਨਾਲ ਉਨ੍ਹਾਂ ਦਾ ਲੁੱਕ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ। ਤਰਣ ਆਦਰਸ਼ ਨੇ ਇਸ ਨੂੰ ਆਪਣੇ ਟਵਿਟਰ ਹੈਂਡਲ ਨਾਲ ਸ਼ੇਅਰ ਕੀਤਾ ਹੈ। ਤਸਵੀਰ ਵਿਚ ਤੁਸੀਂ ਅਨੁਪਮ ਖੇਰ ਨੂੰ ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਲੁੱਕ ਵਿਚ ਦੇਖ ਸਕਦੇ ਹੋ। ਸੰਜੈ ਬਾਰੂ ਦੀ ਕਿਤਾਬ 'ਤੇ ਆਧਾਰਿਤ ਇਸ ਫਿਲਮ ਵਿਚ ਅਨੁਪਮ ਖੇਰ ਤੋਂ ਇਲਾਵਾ ਅਕਸ਼ੈ ਖੰਨਾ ਵੀ ਹੋਣਗੇ। ਫਿਲਮ ਦਾ ਨਿਰਦੇਸ਼ਨ ਵਿਜੈ ਰਤਨਾਕਰ ਗੱਟੇ ਨੇ ਕੀਤਾ ਹੈ। ਫਿਲਮ ਦਾ ਪ੍ਰੋਡਕਸ਼ਨ ਬੋਹਰਾ ਬਰਦਰਸ ਨੇ ਕੀਤਾ ਅਤੇ ਇਸ ਦੀ ਸਕਰੀਨਿੰਗ ਲੰਡਨ ਵਿਚ ਸ਼ੁਰੂ ਕੀਤੀ ਜਾਵੇਗੀ।
ਫਿਲਮ 21 ਦਸੰਬਰ 2018 ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਹਾਲਾਂਕਿ ਫਿਲਮ ਨਾਲ ਅਨੁਪਮ ਦੀਆਂ ਕੁਝ ਤਸਵੀਰਾਂ ਰਿਲੀਜ਼ ਕੀਤੀਆਂ ਗਈਆਂ ਹਨ ਪਰ ਇਹ ਪਹਿਲੀ ਵਾਰ ਹੈ ਕਿ ਜਦੋਂ ਉਨ੍ਹਾਂ ਦੀ ਇੰਨੀ ਸਾਫ਼ ਤਸਵੀਰ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਆਪਣੇ ਰੋਲ ਬਾਰੇ ਅਨੁਪਮ ਨੇ ਕਿਹਾ,''ਦ ਐਕਸੀਡੇਂਟਲ ਪ੍ਰਾਈਮ ਮਿਨੀਸਟਰ' ਵਿਚ ਇਕ ਐਕਟਰ ਦੇ ਤੌਰ 'ਤੇ ਡਾ. ਮਨਮੋਹਨ ਸਿੰਘ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਬਹੁਤ ਚੈਲੇਂਜ ਭਰਿਆ ਸੀ। ਉਹ 24 ਘੰਟੇ ਸੱਤੋਂ ਦਿਨ ਮੀਡੀਆ ਦੀਆਂ ਨਜ਼ਰਾਂ ਵਿਚ ਹੁੰਦੇ ਸਨ ਅਤੇ ਲੋਕ ਉਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਦੇ ਕਿਰਦਾਰ ਨੂੰ ਫੜਨ ਲਈ ਮੈਂ ਪਿਛਲੇ ਕਈ ਮਹੀਨਿਆਂ ਤੋਂ ਮਿਹਨਤ ਕਰ ਰਿਹਾ ਹਾਂ।''
ਅਨੁਪਮ ਨੇ ਕਿਹਾ,''ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੀ ਕੋਸ਼ਿਸ਼ ਨੂੰ ਸਿਨਮਈ ਅਸਲੀਅਤ 'ਚ ਤਬਦੀਲ ਕਰ ਸਕਾਂ।'' ਕੁਝ ਸਮਾਂ ਪਹਿਲਾਂ ਅਜਿਹਾ ਕਿਹਾ ਗਿਆ ਸੀ ਕਿ ਫਿਲਮ 'ਲਿਪਸਟਿਕ ਅੰਡਰ ਮਾਈ ਬੁਰਕਾ ਵਿਚ ਕੰਮ ਕਰ ਚੁੱਕੀ ਅਦਾਕਾਰਾ ਅਹਾਨਾ ਪ੍ਰਿਅੰਕਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ ਪਰ ਗੱਲਬਾਤ ਦੌਰਾਨ ਅਹਾਨਾ ਨੇ ਦੱਸਿਆ- ਹਾਂ, ਮੈਨੂੰ 'ਦ ਐਕਸੀਡੇਂਟਲ ਪ੍ਰਾਈਮ ਮਿਨੀਸਟਰ' ਵਿਚ ਪ੍ਰਿਅੰਕਾ ਗਾਂਧੀ ਦੇ ਰੋਲ ਲਈ ਸੰਪਰਕ ਕੀਤਾ ਗਿਆ ਸੀ ਪਰ ਅਸੀਂ ਹੁਣ ਵੀ ਫਿਲਮ ਵਿਚ ਮੇਰੇ ਲੁੱਕ 'ਤੇ ਕੰਮ ਕਰ ਰਹੇ ਹਾਂ। ਇਕ ਵਾਰ ਉਹ ਕੰਮ ਹੋ ਜਾਵੇ ਅਤੇ ਅਸੀਂ ਉਸ ਨਾਲ ਸੈਟੀਸਫਾਈਡ ਹੋ ਜਾਈਏ ਤਾਂ ਅਸੀ ਸ਼ੂਟਿੰਗ ਸ਼ੁਰੂ ਕਰ ਦੇਵਾਗੇ।